ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦੇ ਵਾਈਸ ਕੈਪਟਨ ਵਿਹਾਨ ਮਲਹੋਤਰਾ ਦਾ ਕਿ੍ਕਟ ਹੱਬ ਪਟਿਆਲਾ ਪਹੁੰਚਣ 'ਤੇ ਵਿਸ਼ੇਸ਼ ਸਨਮਾਨ
ਅਜੀਤ ਡੈਸਕ
15-02-2026
ਇਸ ਮੌਕੇ ਵਿਹਾਨ ਮਲਹੋਤਰਾ ਨੇ ਸਭ ਤੋਂ ਪਹਿਲਾਂ ਆਪਣੇ ਕਿ੍ਕਟ ਕੋਚ ਕਮਲ ਸੰਧੂ ਦਾ ਖ਼ਾਸ ਤੌਰ 'ਤੇ ਧੰਨਵਾਦ ਕੀਤਾ ਤੇ ਉਪਰੰਤ ਖਿਡਾਰੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਸਖ਼ਤ ਮਿਹਨਤ ਨਾਲ ਹਰ ਟੀਚਾ ਹਾਸਲ ਕੀਤਾ ਜਾ ਸਕਦਾ ਹੈ, ਜਿਸ ਲਈ ਨਿਰੰਤਰ ਪੁਰਸ਼ਾਰਥ ਜ਼ਰੂਰੀ ਹੈ | ਇਸ ਤੋਂ ਇਲਾਵਾ ਜੀਵਨਜੋਤ ਸਿੰਘ ਤੇਜਾ ਡਾਇਰੈਕਟਰ ਐਡਮਿਨ ਪੰਜਾਬ ਸਪੋਰਟਸ ਵਿਭਾਗ ਤੇ ਨਵਜੋਤ ਸਿੰਘ ਧਾਲੀਵਾਲ ਜ਼ਿਲ੍ਹਾ ਖੇਡ ਅਫ਼ਸਰ ਨੇ ਸਾਂਝੇ ਤੌਰ 'ਤੇ ਖਿਡਾਰੀਆਂ ਤੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਦਿ੍ੜ ਇਰਾਦੇ ਤੇ ਸੱਚੀ ਲਗਨ ਨਾਲ ਔਖੇ ਤੋਂ ਔਖਾ ਮੁਕਾਮ ਪਾਇਆ ਜਾ ਸਕਦਾ ਹੈ, ਬਸ ਲੋੜ ਨਿਰੰਤਰ ਪੈ੍ਰਕਟਿਸ ਦੀ ਹੈ | ਇਸ ਸਮੇਂ ਵਿਹਾਨ ਮਲਹੋਤਰਾ ਦੇ ਪਿਤਾ ਇੰਜਨੀਅਰ ਮਨੋਜ ਮਲਹੋਤਰਾ ਤੇ ਮਾਤਾ ਡਾ. ਪੂਨਮ ਮਲਹੋਤਰਾ ਦਾ ਖਾਸ ਤੌਰ 'ਤੇ ਆਨਰ ਕੀਤਾ ਗਿਆ | ਇਸ ਮੌਕੇ ਗਗਨ ਸੰਧੂ, ਡਾ. ਸਿਮਰਜੀਤ ਸ਼ਰਮਾ, ਪੱਤਰਕਾਰ ਪ੍ਰਦੀਪ ਦੰਦਰਾਲਾ, ਮਨਜੀਤ ਸਿੰਘ ਸੰਧੂ, ਮਨਦੀਪ ਸਿੰਘ ਸਹੋਤਾ, ਕੋਚ ਅਮਿਤ ਰਾਵਤ, ਰਣਜੀਤ ਸਿੰਘ, ਜਸਵਿੰਦਰ ਸਿੰਘ ਰਾਜਪੁਰਾ, ਭੁਪਿੰਦਰ ਸਿੰਘ ਐਮ.ਸੀ., ਵਿਕਰਾਂਤ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਖਿਡਾਰੀ ਤੇ ਬੱਚਿਆਂ ਦੇ ਮਾਪੇ ਮੌਜੂਦ ਸਨ |