19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਜ਼ਿਲੇ੍ਹ 'ਚ ਸਰਗਰਮ ਮੋਬਾਈਲ ਚੋਰ ਗਿ੍ਫ਼ਤਾਰ

ਅਜੀਤ ਡੈਸਕ 15-02-2026
ਪਟਿਆਲਾ, 14 ਫਰਵਰੀ (ਮਨਦੀਪ ਸਿੰਘ ਖਰੌੜ)-ਜ਼ਿਲੇ੍ਹ ਵਿਚ 6 ਮਹੀਨਿਆਂ ਤੋਂ ਸਰਗਰਮ ਚੱਲ ਰਹੇ ਮੋਬਾਈਲ ਚੋਰਾਂ ਦੇ ਗਿਰੋਹ ਨੂੰ ਥਾਣਾ ਤਿ੍ਪੜੀ ਦੇ ਮੁਖੀ ਇੰਸ. ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਮਨਜੋਤ ਸਿੰਘ ਵਾਸੀਆਨ ਪਟਿਆਲਾ ਵਜੋਂ ਹੋਈ ਹੈ | ਇਸ ਸੰਬੰਧੀ ਡੀ.ਐੱਸ.ਪੀ. ਸਿਟੀ-2 ਜੰਗਜੀਤ ਸਿੰਘ ਰੰਧਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਮੁਲਜ਼ਮ ਪਟਿਆਲਾ ਜ਼ਿਲੇ੍ਹ ਵਿਚ ਭੀੜ ਭੜੱਕੇ ਵਾਲਿਆਂ ਇਲਾਕਿਆਂ ਵਿਚ ਲੋਕਾਂ ਦੇ ਮੋਬਾਈਲ ਚੋਰੀ ਕਰਦੇ ਸੀ ਅਤੇ ਇਹ ਮੋਬਾਈਲ ਅੱਗੇ ਵੇਚ ਦਿੰਦੇ ਸੀ | ਫਿਲਹਾਲ ਪੁਲਿਸ ਪੁਛ ਪੜਤਾਲ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਚੋਰੀ ਕੀਤੇ ਮੋਬਾਈਲ ਕਿਥੇ ਅਤੇ ਕਿਸ ਨੂੰ ਵੇਚਦੇ ਸੀ | ਜਾਂਚ ਦੌਰਾਨ ਇਸ ਗਿਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਹੋਣ ਉਪਰੰਤ ਉਨ੍ਹਾਂ ਇਸ ਕੇਸ ਵਿਚ ਨਾਮਜ਼ਦ ਕਰਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਥਾਣਾ ਤਿ੍ਪੜੀ ਦੇ ਮੁਖੀ ਇੰਸ. ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਢਲੀ ਪੁਛ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਆਸਾਨੀ ਨਾਲ ਪੈਸੇ ਕਮਾਉਣ ਦੇ ਚੱਕਰ ਵਿਚ ਲੋਕਾਂ ਦੇ ਮੋਬਾਈਲ ਚੋਰੀ ਕਰਦੇ ਸਨ | ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜ਼ਿਲੇ੍ਹ ਵਿਚ ਮੋਬਾਈਲ ਰਿਪੇਅਰ ਕਰਨ ਵਾਲੇ ਦੁਕਾਨਦਾਰਾਂ ਨੂੰ ਚੋਰੀ ਕੀਤੇ ਮੋਬਾਈਲਾਂ ਦਾ ਸਮਾਨ ਤਾਂ ਨਹੀਂ ਵੇਚਦੇ ਸਨ | ਜ਼ਿਆਦਾਤਰ ਅਜਿਹਾ ਗਿਰੋਹ ਲੋਕਾਂ ਦਾ ਡਾਟਾ ਸੇਵ ਕਰਕੇ ਉਨ੍ਹਾਂ ਨੂੰ ਬਲੈਕ ਮੇਲ ਕਰਨ ਦੇ ਵੀ ਰਾਹ ਪੈ ਜਾਂਦੇ ਹਨ | ਇਸ ਕਰਕੇ ਇਸ ਕੇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਜਾਂਚ ਪੂਰੀ ਹੋਣ ਉਪਰੰਤ ਹੀ ਇਸ ਗਰੋਹ ਬਾਰੇ ਹੋਰ ਕੁਝ ਦੱਸਿਆ ਜਾ ਰਿਹਾ ਹੈ |
ਪਿਛਲੀ ਖ਼ਬਰ ਅਮਰਜੀਤ ਕੌਂਕੇ ਦੀ ਕਾਵਿ-ਪੁਸਤਕ 'ਇਸ ਧਰਤੀ 'ਤੇ ਰਹਿੰਦਿਆਂ' ਨੂੰ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ ਅਗਲੀ ਖ਼ਬਰ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦੇ ਵਾਈਸ ਕੈਪਟਨ ਵਿਹਾਨ ਮਲਹੋਤਰਾ ਦਾ ਕਿ੍ਕਟ ਹੱਬ ਪਟਿਆਲਾ ਪਹੁੰਚਣ 'ਤੇ ਵਿਸ਼ੇਸ਼ ਸਨਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।