19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਅਮਰਜੀਤ ਕੌਂਕੇ ਦੀ ਕਾਵਿ-ਪੁਸਤਕ 'ਇਸ ਧਰਤੀ 'ਤੇ ਰਹਿੰਦਿਆਂ' ਨੂੰ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ

ਅਜੀਤ ਡੈਸਕ 15-02-2026
ਨਾਭਾ, 14 ਫਰਵਰੀ (ਜਗਨਾਰ ਸਿੰਘ ਦੁਲੱਦੀ)-ਧਰਮੀ ਰਾਜਿਆਂ ਦੀ ਨਗਰੀ ਵਜੋਂ ਜਾਣੇ ਜਾਂਦੇ ਰਿਆਸਤੀ ਸ਼ਹਿਰ ਨਾਭਾ ਸਥਿਤ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਵਲੋਂ ਪ੍ਰਸਿੱਧ ਸਾਇਰ ਅਮਰਜੀਤ ਕੌਂਕੇ ਦੀ ਨਵੀਂ ਕਾਵਿ-ਪੁਸਤਕ ''ਇਸ ਧਰਤੀ 'ਤੇ ਰਹਿੰਦਿਆਂ'' ਨੂੰ ਅੱਜ 15 ਫਰਵਰੀ ਨੂੰ ਨਾਭਾ ਵਿਖੇ ਹੋ ਰਹੇ ਵਿਸ਼ਾਲ ਕਵਿਤਾ ਉਤਸਵ ਮੌਕੇ ''ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ'' ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ | ਅਮਰਜੀਤ ਕੌਂਕੇ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਸਾਹਿਤ ਦੇ ਖੇਤਰ 'ਚ ਸਰਗਰਮ ਹਨ, ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਸੱਤ ਕਾਵਿ ਪੁਸਤਕਾਂ ਨਿਰਵਾਣ ਦੀ ਤਲਾਸ਼ 'ਚ, ਦਵੰਦ ਕਥਾ, ਯਕੀਨ, ਸਬਦ ਰਹਿਣਗੇ ਕੋਲ, ਸਿਮਿ੍ਤੀਆਂ ਦੀ ਲਾਲਟੈਨ ਅਤੇ ਪਿਆਸ ਪੰਜਾਬੀ 'ਚ ਅਤੇ ਪੰਜ ਪੁਸਤਕਾਂ ਹਿੰਦੀ 'ਚ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੇ 40 ਤੋਂ ਵੱਧ ਪੁਸਤਕਾਂ ਦਾ ਹਿੰਦੀ ਤੋਂ ਪੰਜਾਬੀ ਪੰਜਾਬੀ ਤੋਂ ਹਿੰਦੀ ਅਤੇ ਅੰਗਰੇਜ਼ੀ ਤੋਂ ਪੰਜਾਬੀ 'ਚ ਅਨੁਵਾਦ ਕੀਤਾ ਹੈ | ਇਸ ਧਰਤੀ 'ਤੇ ਰਹਿੰਦਿਆਂ ਪੁਸਤਕ 'ਚ ਸਾਡੇ ਸਮਕਾਲੀ ਵਰਤਾਰਿਆਂ ਅਤੇ ਆਧੁਨਿਕ ਜੀਵਨ ਸ਼ੈਲੀ ਦੀਆਂ ਵਿਸੰਗਤੀਆਂ ਬਾਰੇ ਲਿਖੀਆਂ ਕਵਿਤਾਵਾਂ ਸ਼ਾਮਿਲ ਹਨ | ਉਹ ਇਕ ਮੈਗਜ਼ੀਨ ਪ੍ਰਤੀਮਾਨ ਦਾ 23 ਸਾਲਾਂ ਤੋਂ ਸੰਪਾਦਨ ਵੀ ਕਰ ਰਹੇ ਹਨ | ਹੁਣ ਤੱਕ ਉਨ੍ਹਾਂ ਨੂੰ ਸਾਹਿਤ ਅਕੈਡਮੀ ਦਿੱਲੀ ਅਤੇ ਹੋਰ ਅਨੇਕ ਇਨਾਮਾਂ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ | ਉਨ੍ਹਾਂ ਨੂੰ ਮਿਲ ਰਹੇ ਇਸ ਪੁਰਸਕਾਰ 'ਤੇ ਸਾਹਿਤਕ ਹਲਕਿਆਂ 'ਚ ਕਾਫੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ |
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ-ਜੰਮੂ ਤਵੀ ਐਕਸਪ੍ਰੈੱਸ ਰੇਲਗੱਡੀ ਦਾ ਨਾਭਾ 'ਚ ਕੀਤਾ ਜਾਵੇ ਠਹਿਰਾਓ ਅਗਲੀ ਖ਼ਬਰ ਜ਼ਿਲੇ੍ਹ 'ਚ ਸਰਗਰਮ ਮੋਬਾਈਲ ਚੋਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।