19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸ੍ਰੀ ਹਜ਼ੂਰ ਸਾਹਿਬ-ਜੰਮੂ ਤਵੀ ਐਕਸਪ੍ਰੈੱਸ ਰੇਲਗੱਡੀ ਦਾ ਨਾਭਾ 'ਚ ਕੀਤਾ ਜਾਵੇ ਠਹਿਰਾਓ

ਅਜੀਤ ਡੈਸਕ 15-02-2026
ਨਾਭਾ, 14 ਫਰਵਰੀ (ਜਗਨਾਰ ਸਿੰਘ ਦੁਲੱਦੀ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਮੋਹਿਤ ਸੂਦ ਬੰਟੀ ਅਤੇ ਵਿਨੋਦ ਕਾਲੜਾ ਵਲੋਂ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਅਤੇ ਹੋਰ ਸੀਨੀਅਰ ਪਾਰਟੀ ਨੇਤਾਵਾਂ ਨੂੰ ਇਕ ਪੱਤਰ ਲਿਖ ਕੇ ਨਾਭਾ ਦੇ ਲੋਕਾਂ ਦੀ ਇਕ ਮਹੱਤਵਪੂਰਨ ਜਨ-ਮੰਗ ਉਠਾਈ ਗਈ ਹੈ | ਮੋਹਿਤ ਸੂਦ ਬੰਟੀ ਨੇ ਆਪਣੇ ਪੱਤਰ 'ਚ ਮੰਗ ਕੀਤੀ ਹੈ ਕਿ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅਪੀਲ ਕੀਤੀ ਜਾਵੇ ਕਿ ਰੇਲਗੱਡੀ ਨੰਬਰ 12752/12751 ਸ੍ਰੀ ਹਜੂਰ ਸਾਹਿਬ-ਜੰਮੂ ਤਵੀ ਐਕਸਪ੍ਰੈੱਸ ਦਾ ਨਾਭਾ ਰੇਲਵੇ ਸਟੇਸ਼ਨ 'ਤੇ ਘੱਟੋ-ਘੱਟ 2 ਮਿੰਟ ਦਾ ਠਹਿਰਾਓ ਕੀਤਾ ਜਾਵੇ | ਭਾਜਪਾ ਆਗੂ ਵਿਨੋਦ ਕਾਲੜਾ ਅਤੇ ਮੋਹਿਤ ਸੂਦ ਨੇ ਪਰਮਜੀਤ ਸਿੰਘ ਕੈਂਥ ਨੂੰ ਪੱਤਰ ਸੌਂਪਦੇ ਹੋਏ ਕਿਹਾ ਕਿ ਭਾਵੇਂ ਇਹ ਰੇਲਗੱਡੀ ਨਾਭਾ ਸਟੇਸ਼ਨ ਹੋ ਕੇ ਅਗਲੇ ਪੜਾਅ ਵੱਲ ਵਧਦੀ ਹੈ, ਪਰ ਇਸ ਦਾ ਇੱਥੇ ਕੋਈ ਠਹਿਰਾਓ ਨਹੀਂ ਹੈ, ਜਿਸ ਕਾਰਨ ਨਾਭਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਰੇਲਗੱਡੀ ਦਾ ਸਿਰਫ 2 ਮਿੰਟ ਲਈ ਨਾਭਾ ਰੇਲਵੇ ਸਟੇਸ਼ਨ 'ਤੇ ਠਹਿਰਾਅ ਮਨਜ਼ੂਰ ਹੋ ਜਾਂਦਾ ਹੈ ਤਾਂ ਯਾਤਰੀਆਂ, ਸ਼ਰਧਾਲੂਆਂ ਅਤੇ ਵੱਖ-ਵੱਖ ਸੂਬਿਆਂ ਵੱਲ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਨਾਭਾ ਕੰਬਾਈਨ ਇੰਡਸਟਰੀ ਦੀ ਹੱਬ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਨਾਲ ਹੀ ਇੱਥੇ ਦੋ ਵੱਡੀਆਂ ਫ਼ੈਕਟਰੀਆਂ ਅਤੇ ਵੱਡੀ ਗਿਣਤੀ 'ਚ ਸ਼ੈਲਰ ਇੰਡਸਟਰੀ ਹੈ ਜਿਸ ਕਰਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲੋਕ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ | ਭਾਜਪਾ ਆਗੂ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਇਹ ਮੰਗ ਪੂਰੀ ਤਰ੍ਹਾਂ ਜਨਹਿਤ ਨਾਲ ਜੁੜੀ ਹੋਈ ਹੈ ਅਤੇ ਇਸ ਨਾਲ ਹਜ਼ਾਰਾਂ ਲੋਕਾਂ ਨੂੰ ਆਵਾਜਾਈ 'ਚ ਸੁਵਿਧਾ ਮਿਲੇਗੀ | ਇਸ ਸੰਬੰਧੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਉਹ ਨਿੱਜੀ ਤੌਰ 'ਤੇ ਮਿਲ ਕੇ ਇਸ ਸੰਬੰਧ 'ਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਜਾਵੇਗੀ ਤਾਂ ਜੋ ਨਾਭਾ ਵਾਸੀਆਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਸਾਈਕਲ ਸਵਾਰ ਤੋਂ ਨਕਦੀ ਤੇ ਮੋਬਾਈਲ ਖੋਹਿਆ ਅਗਲੀ ਖ਼ਬਰ ਅਮਰਜੀਤ ਕੌਂਕੇ ਦੀ ਕਾਵਿ-ਪੁਸਤਕ 'ਇਸ ਧਰਤੀ 'ਤੇ ਰਹਿੰਦਿਆਂ' ਨੂੰ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।