ਸਾਈਕਲ ਸਵਾਰ ਤੋਂ ਨਕਦੀ ਤੇ ਮੋਬਾਈਲ ਖੋਹਿਆ
ਅਜੀਤ ਡੈਸਕ
15-02-2026
ਥਾਣਾ ਸ਼ਹਿਰੀ ਸਮਾਣਾ ਨੇੜੇ ਨਾਈ ਦੀ ਦੁਕਾਨ ਕਰਨ ਵਾਲੇ ਕਾਲੀ ਨੇ ਦੱਸਿਆ ਕਿ ਉਹ ਭਾਖੜਾ ਦੀ ਪਟੜੀ 'ਤੇ ਕੀੜਿਆਂ ਨੂੰ ਚੌਲ ਪਾਉਣ ਉਪਰੰਤ ਸਾਈਕਲ 'ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ | ਪਿੱਛੋਂ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ | ਉਨ੍ਹਾਂ ਉਸ ਨੂੰ ਰੋਕ ਲਿਆ | ਉਸ ਦਾ ਮੂੰਹ ਦੱਬ ਕੇ ਉਸ ਦੀ ਜੇਬ 'ਚੋਂ 4500 ਰੁਪਏ ਦੀ ਨਕਦੀ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ |