25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਪੰਜਾਬ ਕ੍ਰਿਸਚਨ ਫਰੰਟ ਵਲੋਂ ਵਿਪਨ ਮਸੀਹ ਜ਼ਿਲ੍ਹਾ ਜਰਨਲ ਸਕੱਤਰ ਨਿਯੁਕਤ

ਅਜੀਤ ਡੈਸਕ 16-02-2026
ਗੁਰਦਾਸਪੁਰ, 15 ਫਰਵਰੀ (ਚੱਕਰਾਜਾ)-ਵਿਪਨ ਮਸੀਹ ਪਿੰਡ ਆਲੀ ਨੰਗਲ ਦੀਆਂ ਮਸੀਹ ਭਾਈਚਾਰੇ ਪ੍ਰਤੀ ਚੰਗੀਆਂ ਸੇਵਾਵਾਂ ਨੰੂ ਧਿਆਨ ਵਿਚ ਰੱਖਦਿਆਂ ਹੋਇਆਂ ਪੰਜਾਬ ਕ੍ਰਿਸਚਨ ਫਰੰਟ ਦੇ ਸੂਬਾ ਪ੍ਰਧਾਨ ਅਤੇ ਫਾਊਾਡਰ ਵਿਕਟਰ ਮਸੀਹ ਵਲੋਂ ਉਨ੍ਹਾਂ ਨੰੂ ਪਿੰਡ ਆਲੀਨੰਗਲ ਵਿਖੇ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਫਰੰਟ ਦੇ ਪ੍ਰਧਾਨ ਵਿਕਟਰ ਮਸੀਹ ਨੇ ਈਸਾਈ ਭਾਈਚਾਰੇ ਦੇ ਇਕੱਠ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਫਰੰਟ ਈਸਾਈ ਭਾਈਚਾਰੇ ਦੀ ਆਵਾਜ਼ ਨੰੂ ਬੁਲੰਦ ਕਰਨ ਦੇ ਲਈ ਪਿੰਡ-ਪਿੰਡ ਵਿਚ ਮੀਟਿੰਗਾਂ ਕਰਕੇ ਲੋਕਾਂ ਨੰੂ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਹਰ ਸੰਭਵ ਯਤਨ ਕਰੇਗਾ ਅਤੇ ਭਾਈਚਾਰੇ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕਰਦਾ ਰਹੇਗਾ | ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਜਰਨਲ ਸਕੱਤਰ ਵਿਪਨ ਮਸੀਹ ਨੇ ਕਿਹਾ ਕਿ ਇਸ ਮਿਲੀ ਜ਼ਿੰਮੇਵਾਰੀ ਨੰੂ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ | ਪੰਜਾਬ ਕ੍ਰਿਸਚਨ ਫਰੰਟ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ | ਇਸ ਮੌਕੇ ਪੰਜਾਬ ਕ੍ਰਿਸਚਨ ਫਰੰਟ ਪੰਜਾਬ ਦੇ ਧਾਰਮਿਕ ਸਲਾਹਕਾਰ ਬਿਸ਼ਪ ਸ਼ੈਿਲੰਦਰ ਮਾਈਕਲ, ਜ਼ਿਲ੍ਹਾ ਯੂਥ ਪ੍ਰਧਾਨ ਸੁਲੇਮਾਨ, ਕਰਨ ਮਸੀਹ ਬਲਾਕ ਪ੍ਰਧਾਨ ਦੋਰਾਂਗਲਾ, ਅਜੇ ਮਸੀਹ ਘਰਾਲਾ ਜ਼ਿਲ੍ਹਾ ਵਾਈਸ ਪ੍ਰਧਾਨ ਯੂਥ, ਐਨਥੋਨੀ ਮਸੀਹ ਪ੍ਰਧਾਨ ਰਾਮਨਗਰ, ਸਾਗਰ ਮਸੀਹ ਆਲੀਨੰਗਲ, ਜਸਪਾਲ ਮਸੀਹ, ਜਸਟਿਨ ਮਸੀਹ, ਸਾਬਰ ਮਸੀਹ, ਸਟੀਫਨ ਮਸੀਹ, ਕਾਜਲ, ਦਲਬੀਰੋ, ਬੱਬਲੀ, ਰਾਣੀ, ਜੀਨਤ ਅਤੇ ਜੋਤੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਵਲ ਹਸਪਤਾਲ ਬੱਬਰੀ ਗੁਰਦਾਸਪੁਰ ਵਿਖੇ ਵਿਸ਼ਵ ਐਨੀਮੀਆ ਦਿਵਸ ਮਨਾਇਆ ਅਗਲੀ ਖ਼ਬਰ ਭੰਗਲ ਖੁਰਦ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।