25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸਿਧਵਾਂ ਨੰੂ ਧਾਰੀਵਾਲ ਨਾਲ ਜੋੜਦੀ ਮੁੱਖ ਸੜਕ ਦੀ ਹਾਲਤ ਖਸਤਾ

ਅਜੀਤ ਡੈਸਕ 16-02-2026
ਤਿੱਬੜ, 15 ਫਰਵਰੀ (ਭੁਪਿੰਦਰ ਸਿੰਘ ਬੋਪਾਰਾਏ)-ਸਿਧਵਾਂ ਨੰੂ ਧਾਰੀਵਾਲ ਨਾਲ ਜੋੜਨ ਵਾਲੀ ਮੁੱਖ ਸੜਕ ਦੀ ਖਸਤਾ ਹਾਲਤ ਕਾਰਨ ਰੋਜ਼ਾਨਾ ਆਉਣ ਜਾਣ ਵਾਲਿਆਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੜਕ 'ਤੇ ਡੂੰਘੇ ਟੋਏ ਪੈਣ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਧਾਰੀਵਾਲ-ਸਿਧਵਾਂ ਸੜਕ ਪਿੰਡਾਂ ਤੇ ਨੇੜਲੇ ਕਸਬਿਆਂ ਜਿਵੇਂ ਕਾਹਨੰੂਵਾਨ, ਤਿੱਬੜ ਤੇ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ਤੇ ਪਠਾਨਕੋਟ ਅੰਮਿ੍ਤਸਰ ਮਾਰਗ ਨੰੂ ਜੋੜਨ ਦਾ ਕੰਮ ਵੀ ਕਰਦੀ ਹੈ | ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਸੜਕ ਦੇ ਕਈ ਹਿੱਸੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ, ਜਿਸ ਨਾਲ ਬੱਜਰੀ ਫੈਲ ਗਈ ਹੈ | ਬਰਸਾਤ ਦੇ ਮੌਸਮ ਵਿਚ ਸਥਿਤੀ ਹੋਰ ਬਦਤਰ ਹੋ ਜਾਂਦੀ ਹੈ, ਕਿਉਂਕਿ ਮੀਂਹ ਦਾ ਪਾਣੀ ਇਨ੍ਹਾਂ ਟੋਇਆਂ ਵਿਚ ਇਕੱਠਾ ਹੋ ਜਾਂਦਾ ਹੈ ਤੇ ਕਈ ਦੋ ਪਹੀਆ ਵਾਹਨ ਸਵਾਰ ਖ਼ਰਾਬ ਸੜਕ 'ਤੇ ਸੰਤੁਲਨ ਗਵਾ ਬੈਠਦੇ ਹਨ | ਸਕੂਲ ਬੱਸ ਡਰਾਈਵਰ ਅਤੇ ਮਾਪੇ ਇਸ ਰਸਤੇ ਤੋਂ ਰੋਜ਼ਾਨਾ ਬੱਚਿਆਂ ਦੀ ਸੁਰੱਖਿਆ ਬਾਰੇ ਚਿੰਤਤ ਹਨ | ਡਰਾਈਵਰਾਂ ਨੇ ਕਿਹਾ ਕਿ ਖ਼ਰਾਬ ਸੜਕ 'ਤੇ ਵਾਹਨਾਂ ਦੀ ਹੌਲੀ ਗਤੀ ਕਾਰਨ ਐਮਰਜੈਂਸੀ ਸੇਵਾਵਾਂ ਵਿਚ ਦੇਰੀ ਹੋ ਜਾਂਦੀ ਹੈ | ਇਲਾਕੇ ਦੇ ਟਰਾਂਸਪੋਰਟਰਾਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਖ਼ਰਾਬ ਸੜਕ ਕਾਰਨ ਸਥਾਨਿਕ ਵਪਾਰ ਅਤੇ ਸਪਲਾਈ ਚੇਨਾਂ ਨੰੂ ਪ੍ਰਭਾਵਿਤ ਕਰ ਰਹੀ ਹੈ | ਜਦੋਂ ਕਿ ਹੌਲੀ ਗਤੀ ਨਾਲ ਚੱਲਣ ਵਾਲੇ ਭਾਰੀ ਵਾਹਨ ਟਰੈਫ਼ਿਕ ਜਾਮ ਦਾ ਕਾਰਨ ਬਣਦੇ ਹਨ | ਕਿਸਾਨ ਆਗੂ ਸਤਨਾਮ ਸਿੰਘ ਬੋਪਾਰਾਏ, ਪਰਮਜੀਤ ਸਿੰਘ, ਇੰਦਰਪਾਲ ਸਿੰਘ, ਸੁੱਚਾ ਸਿੰਘ, ਕਰਤਾਰ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਆਦਿ ਨੇ ਮੰਗ ਕੀਤੀ ਕਿ ਇਸ ਮੁੱਖ ਸੜਕ ਦੀ ਮਜ਼ਬੂਤੀ ਨਾਲ ਮੁਰੰਮਤ ਕਰਵਾ ਕੇ ਅਧਿਕਾਰੀਆਂ ਦੀ ਜਵਾਬਦੇਹੀ ਤਹਿ ਕੀਤੀ ਜਾਵੇ ਕਿ ਸੜਕ ਦੇ ਰੱਖ ਰਖਾਅ ਲਈ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ |
ਪਿਛਲੀ ਖ਼ਬਰ ਮੰਗਾਂ ਮਨਵਾਉਣ ਲਈ ਆਸ਼ਾ ਵਰਕਰਾਂ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿਖੇ 'ਪੇਰੈਂਟਸ ਕਨੈੱਕਟ ਮੀਟ' ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।