ਜੌੜਾ ਛੱਤਰਾਂ, 15 ਫਰਵਰੀ (ਪਰਮਜੀਤ ਸਿੰਘ ਘੁੰਮਣ)-ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿਖੇ ਅੱਜ 'ਪੇਰੈਂਟਸ ਕਨੈਕਟ ਮੀਟ' ਦਾ ਸਫਲ ਅਤੇ ਪੇ੍ਰਰਨਾਦਾਇਕ ਆਯੋਜਨ ਕੀਤਾ ਗਿਆ | ਇਸ ਵਿਸ਼ੇਸ਼ ਪ੍ਰਗੋਰਾਮ ਦਾ ਮੁੱਖ ਉਦੇਸ਼ ਸਕੂਲ ਤੇ ਅਭਿਭਾਵਕਾਂ ਵਿਚਕਾਰ ਮਜ਼ਬੂਤ ਸੰਵਾਦ ਸਥਾਪਿਤ ਕਰਨਾ ਤੇ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਸਾਂਝੀ ਸੋਚ ਨੂੰ ਹੋਰ ਮਜ਼ਬੂਤ ਕਰਨਾ ਸੀ | ਪ੍ਰੋਗਰਾਮ ਦੌਰਾਨ ਭਾਰਤੀ ਸੈਨਾ ਦੇ ਅਧਿਕਾਰੀਆਂ ਕਰਨਲ ਨਿਤਿਨ ਗੌਤਮ, ਕਮਾਂਡਿੰਗ ਅਫ਼ਸਰ 4 ਸਿੱਖ ਸਾਰਾਗੜ੍ਹੀ ਪਲਟਨ) ਅਤੇ ਕੀਰਤੀ ਚੱਕਰ ਨਾਲ ਸਨਮਾਨਿਤ ਮੇਜਰ ਡੀ.ਵੀ ਬਸਨੇਟ ਨੇ ਹਾਜ਼ਰੀ ਭਰੀ | ਕਰਨਲ ਗੌਤਮ ਨੇ ਵਿਸ਼ਵ-ਪ੍ਰਸਿੱਧ 2attle of Saragarhi ਦੇ ਇਤਿਹਾਸਿਕ ਸ਼ੌਰਿਆ ਤੇ ਸਿੱਖ ਪਰੰਪਰਾਵਾਂ ਦੀ ਵੀਰਤਾ ਦਾ ਜ਼ਿਕਰ ਕਰਦਿਆਂ ਫ਼ਰਜ਼ ਨਿਭਾਉਣ, ਅਨੁਸ਼ਾਸਨ ਅਤੇ ਦੇਸ਼-ਭਗਤੀ ਦਾ ਸੰਦੇਸ਼ ਦਿੱਤਾ | ਮੇਜਰ ਬਸਨੇਟ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਹੌਸਲੇ ਤੇ ਜਜ਼ਬੇ ਨਾਲ ਅੱਗੇ ਵਧਣ ਦੀ ਪੇ੍ਰਰਨਾ ਦਿੱਤੀ | ਅੰਤ ਵਿਚ ਸਕੂਲ ਵਲੋਂ ਸੈਨਿਕ ਅਧਿਕਾਰੀਆਂ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਰਾਸ਼ਟਰ ਸੇਵਾ ਲਈ ਉਨ੍ਹਾਂ ਦੇ ਸਮਰਪਣ ਨੂੰ ਨਮਨ ਕੀਤਾ | ਇਹ ਆਯੋਜਨ ਨਾ ਕੇਵਲ ਸੰਵਾਦ ਦਾ ਮੰਚ ਸਾਬਤ ਹੋਇਆ, ਸਗੋਂ ਰਾਸ਼ਟਰ-ਭਗਤੀ, ਅਨੁਸ਼ਾਸਨ ਤੇ ਉੱਤਮਤਾ ਦੇ ਮੁੱਲਾਂ ਨੂੰ ਅਪਣਾਉਣ ਦਾ ਪ੍ਰੇਰਕ ਅਵਸਰ ਵੀ ਬਣਿਆ |