25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਗੁਰਦਾਸਪੁਰ ਸ਼ਹਿਰ ਤੇ ਆਲੇ-ਦੁਆਲੇ ਕਸਬਿਆਂ ਅੰਦਰ ਫਾਸਟ ਫੂਡ ਤੇ ਘਟੀਆ ਫਰੂਟ ਵਾਲਾ ਜੂਸ ਵਿਕਣ ਨਾਲ ਲੋਕ ਕਈ ਤਰ੍ਹਾਂ ਭਿਆਨਕ ਬਿਮਾਰੀਆਂ ਦੀ ਗਿ੍ਫ਼ਤ 'ਚ

ਅਜੀਤ ਡੈਸਕ 16-02-2026
ਗੁਰਦਾਸਪੁਰ, 15 ਫਰਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਅਤੇ ਆਲੇ ਦੁਆਲੇ ਕਸਬਿਆਂ ਅੰਦਰ ਘਟੀਆ ਫਾਸਟ ਫੂਡ ਅਤੇ ਖਰਾਬ ਜੂਸ ਪੀਣ ਨਾਲ ਬੱਚੇ ਤੇ ਨੌਜਵਾਨ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੀ ਗਿ੍ਫ਼ਤ ਵਿਚ ਆ ਰਹੇ ਹਨ | ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਵੀ ਧਿਆਨ ਨਾ ਹੋਣ ਕਾਰਨ ਮਾਪੇ ਕਾਫ਼ੀ ਚਿੰਤਤ ਨਜ਼ਰ ਆ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾ ਮੁਕਤ ਲੈਕਚਰਾਰ ਪ੍ਰਤਾਪ ਸਿੰਘ ਸੈਣੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਿਹੜੀ ਫਾਸਟ ਫੂਡ ਸਮੱਗਰੀ ਪਾਈ ਜਾ ਰਹੀ ਹੈ, ਉਹ ਘਟੀਆ ਹੈ ਅਤੇ ਗਲੀਆਂ ਸੜੀਆਂ ਸ਼ਬਜੀਆਂ ਤੇ ਫਲ ਫਰੂਟ ਦੀ ਵਰਤੋਂ ਕਰ ਰਹੇ ਹਨ | ਉਸ ਨਾਲ ਨੌਜਵਾਨ ਅਤੇ ਬੱਚੇ ਕਈ ਤਰ੍ਹਾਂ ਦੀਆਂ ਪੇਟ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਗੁਰਦਾਸਪੁਰ ਇਸ ਪਾਸੇ ਬਿਲਕੁਲ ਗੰਭੀਰ ਨਹੀਂ ਹੈ | ਲੋਕਾਂ ਨੇ ਇਹ ਮਾਮਲਾ ਸਬੰਧਿਤ ਵਿਭਾਗ ਦੇ ਧਿਆਨ ਹਿੱਤ ਲਿਆਉਣ ਦੇ ਬਾਵਜੂਦ ਵੀ ਉਹ ਇਸ ਪਾਸੇ ਗੰਭੀਰਤਾ ਨਹੀਂ ਦਿਖਾ ਰਹੇ | ਉਨ੍ਹਾਂ ਦੱਸਿਆ ਕਿ ਜਿਹੜੇ ਦੁਕਾਨਦਾਰਾਂ ਨੇ ਫਾਸਟ ਫੂਡ ਅਤੇ ਜੂਸਬਾਰ ਖੋਲ੍ਹੇ ਹਨ, ਉਨ੍ਹਾਂ ਨੇ ਘਟੀਆ ਫਾਸਟ ਫੂਡ ਅਤੇ ਖਰਾਬ ਫਰੂਟ ਰੱਖਿਆ ਹੁੰਦਾ ਹੈ ਤੇ ਸ਼ਰੇਆਮ ਇਸ ਦੀ ਵਰਤੋਂ ਕਰਕੇ ਲੋਕਾਂ ਦੇ ਸਿਹਤ ਨਾਲ ਖਿਲਵਾੜ ਕਰ ਰਹੇ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਹਿਰ ਅਤੇ ਕਸਬਿਆਂ ਅੰਦਰ ਚੱਲ ਰਹੇ ਫਾਸਟ ਫੂਡ ਅਤੇ ਜੂਸਬਾਰਾਂ ਦੀ ਚੈਕਿੰਗ ਕਰਨ ਦੇ ਹੁਕਮ ਸਿਵਲ ਸਰਜਨ ਗੁਰਦਾਸਪੁਰ ਨੰੂ ਦਿੱਤੇ ਜਾਣ | ਜਿਸ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਬਿਮਾਰੀਆਂ ਤੋਂ ਬਚ ਸਕਣ |
ਪਿਛਲੀ ਖ਼ਬਰ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿਖੇ 'ਪੇਰੈਂਟਸ ਕਨੈੱਕਟ ਮੀਟ' ਦਾ ਆਯੋਜਨ ਅਗਲੀ ਖ਼ਬਰ ਸਿਵਲ ਹਸਪਤਾਲ ਬੱਬਰੀ ਗੁਰਦਾਸਪੁਰ ਵਿਖੇ ਵਿਸ਼ਵ ਐਨੀਮੀਆ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।