ਗੁਰਦਾਸਪੁਰ, 15 ਫਰਵਰੀ (ਚੱਕਰਾਜਾ)-ਅੱਜ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੀ ਸੋਸ਼ਲ ਮੀਡੀਆ 'ਤੇ ਸੂਬਾ ਪੱਧਰੀ ਮੀਟਿੰਗ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਉਂਕਾਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਸਟੇਟ ਕਮੇਟੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੇ ਟੈਟ ਟੈਸਟ ਅਧਿਆਪਕਾਂ ਦੇ ਨਾ ਦੇਣ ਬਾਰੇ ਵਿਸਥਾਰ ਵਿਚ ਚਰਚਾ ਹੋਈ | ਜਿਸ ਵਿਚ ਸਾਰਿਆਂ ਨੇ ਇਸ ਗੱਲ 'ਤੇ ਹਾਮੀ ਭਰੀ ਕਿ ਪੁਰਾਣੇ ਲੱਗੇ ਅਧਿਆਪਕਾਂ 'ਤੇ ਟੈਟ ਦੀ ਸ਼ਰਤ ਲਾਉਣਾ ਸੰਵਿਧਾਨਕ ਨਹੀਂ ਹੈ, ਕਿਉਂਕਿ ਇਨ੍ਹਾਂ ਅਧਿਆਪਕਾਂ ਦੀ ਭਰਤੀ ਈ.ਟੀ.ਟੀ. ਜਾਂ ਬੀ.ਐਡ. ਦੀ ਭਰਤੀ ਟੈਸਟ ਦੇ ਕੇ ਮੈਰਿਟ ਦੇ ਆਧਾਰ 'ਤੇ ਹੋਈ ਹੈ | ਇਸ ਲਈ ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਸਮੂਹ ਲੀਡਰਸ਼ਿਪ ਵਲੋਂ ਟੈਟ ਦਾ ਪੂਰਨ ਵਿਰੋਧ ਕੀਤਾ ਜਾਂਦਾ ਹੈ | ਇਸ ਸਟੇਟ ਪੱਧਰੀ ਸੋਸ਼ਲ ਮੀਡੀਆ ਮੀਟਿੰਗ ਵਿਚ ਲੀਡਰ ਓਾਕਾਰ ਸਿੰਘ, ਗੁਰਪ੍ਰੀਤ ਬਰਾੜ, ਜਸਪਾਲ ਸਿੰਘ, ਅਨੂਪ ਸ਼ਰਮਾ, ਕੇਵਲ ਸਿੰਘ, ਸ਼ਿਵ ਕੁਮਾਰ, ਕਰਮਜੀਤ ਸਿੰਘ ਬੈਂਸ, ਵਰਿੰਦਰ ਅਮਰ, ਮਨਮੀਤ ਰਾਏ, ਸਾਹਿਬ ਰਾਜਾ, ਕੋਹਲੀ ਅਬੋਹਰ, ਗੁਰਿੰਦਰ ਗੁਰਮ, ਕੁਲਦੀਪ ਸਿੰਘ ਸੱਭਰਵਾਲ, ਰਾਮ ਚੌਧਰੀ, ਵਿਪਨ ਲੋਟਾ ਅਤੇ ਮੇਜਰ ਸਿੰਘ ਆਦਿ ਨੇ ਆਨਲਾਈਨ ਹਾਜ਼ਰੀ ਲਗਵਾਈ |