ਕੋਟਲੀ ਸੂਰਤ ਮੱਲ੍ਹੀ, 15 ਫਰਵਰੀ (ਕੁਲਦੀਪ ਸਿੰਘ ਨਾਗਰਾ)-ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ, ਨੇੜਲੇ ਪਿੰਡ ਦਰਗਾਬਾਦ ਦੇ ਉੱਘੇ ਆਗੂ ਤੇ ਜੀ.ਐਸ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਗਵਾਨਪੁਰ ਦੇ ਚੇਅਰਮੈਨ ਹਰਦਿਆਲ ਸਿੰਘ ਗਾਂਧੀ, ਦੁਬਈ ਦੇ ਉੱਘੇ ਟਰਾਂਸਪੋਰਟ ਗੁਰਚਰਨ ਸਿੰਘ ਭੱਟੀ ਤੇ ਐਕਸੀਅਨ ਹਰਜਿੰਦਰ ਸਿੰਘ ਭੱਟੀ ਲੁਧਿਆਣਾ ਦੇ ਮਾਤਾ ਜੀ ਸਰਦਾਰਨੀ ਪ੍ਰੀਤਮ ਕੌਰ ਜਿਨ੍ਹਾਂ ਦੀ ਬੀਤੀ 8 ਫਰਵਰੀ ਨੂੰ ਅਚਾਨਕ ਮੌਤ ਹੋ ਗਈ ਸੀ, ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਕੱਲ੍ਹ ਮਿਤੀ 17 ਫਰਵਰੀ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਦਰਗਾਬਾਦ ਤਹਿਸੀਲ ਡੇਰਾ ਬਾਬਾ ਨਾਨਕ ਵਿਖੇ ਪੈਣਗੇ | ਉਪਰੰਤ ਇਲਾਹੀ ਗੁਰਬਾਣੀ ਦੇ ਸ਼ਬਦ ਕੀਰਤਨ ਹੋਣਗੇ | ਸਰਦਾਰਨੀ ਪ੍ਰੀਤਮ ਕੌਰ ਦੀ ਮੌਤ 'ਤੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਿਆਸੀ ਆਗੂਆਂ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ |