ਫ਼ਤਹਿਗੜ੍ਹ ਚੂੜੀਆਂ, 15 ਫਰਵਰੀ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਸੇਖੋਵਾਲੀ ਵਿਖੇ ਗਲੀਆਂ-ਨਾਲੀਆਂ ਦੀ ਬਦਤਰ ਹੋ ਚੁੱਕੀ ਹਾਲਤ ਦਾ ਸੁਧਾਰ ਕਰਨ ਲਈ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਨੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ | ਇਸ ਮÏਕੇ ਪਿੰਡ ਵਾਸੀਆਂ ਨੇ ਹੋਰ ਵੀ ਲੋੜੀਂਦੀਆਂ ਮੰਗਾਂ ਹਲਕਾ ਇੰਚਾਰਜ ਪਨੂੰ ਦੇ ਅੱਗੇ ਰੱਖੀਆਂ, ਜਿਨ੍ਹਾਂ ਨੂੰ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਵਲੋਂ ਜਲਦੀ ਪੂਰਾ ਕਰਨ ਦਾ ਵਾਅਦਾ ਕੀਤਾ | ਇਸ ਮÏਕੇ ਪਿੰਡ ਵਾਸੀਆਂ ਨੇ ਵਿਸ਼ੇਸ਼ ਤÏਰ 'ਤੇ ਆਂਗਣਵਾੜੀ ਸੈਂਟਰ ਲਈ ਇਮਾਰਤ ਤੇ ਬਾਬਾ ਜੀ ਦੀ ਜਗ੍ਹਾ ਨੂੰ ਜਾਣ ਵਾਲੇ ਰਸਤੇ ਨੂੰ ਪਹਿਲ ਦੇ ਅਧਾਰ 'ਤੇ ਪੱਕਾ ਕਰਨ ਲਈ ਕਿਹਾ | ਹਲਕਾ ਫ਼ਤਹਿਗੜ੍ਹ ਚੂੜੀਆਂ ਅੰਦਰ ਪਿੰਡਾਂ ਦੇ ਵਾਸੀਆਂ ਦੀਆਂ ਮੰਗਾਂ ਪੂਰੀਆਂ ਹੋਣ 'ਤੇ ਮੰਡੀ ਬੋਰਡ ਦੇ ਚੇਅਰਮੈਨ ਹਰਚਰਨ ਸਿੰਘ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਬਲਬੀਰ ਸਿੰਘ ਪਨੂੰ ਨੇ ਕਿਹਾ ਕਿ ਹਲਕੇ ਨੂੰ ਆਲੀਸ਼ਾਨ ਬਣਾਉਣ ਲਈ ਹਲਕਾ ਵਾਸੀਆਂ ਵਿਚ ਪੰਜਾਬ ਸਰਕਾਰ ਪ੍ਰਤੀ ਹਰਮਨ ਪਿਆਰਤਾ ਵਧਾਈ ਜਾ ਰਹੀ ਹੈ | ਇਸ ਦੇ ਨਾਲ ਹੀ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਵਲੋਂ ਪਿੰਡ ਵਾਸੀਆਂ ਨੂੰ ਮਾਨ ਸਰਕਾਰ ਵਲੋਂ ਚਲਾਈ ਗਈ 10 ਲੱਖ ਸਿਹਤ ਬੀਮਾ ਯੋਜਨਾ ਬਾਰੇ ਜਾਗਰੂਕ ਕੀਤਾ ਤੇ ਇਸ ਦੇ ਲਾਭ ਦਸਦੇ ਹੋਏ ਕਾਰਡ ਬਣਵਾਉਣ ਲਈ ਪ੍ਰੇਰਿਤ ਕੀਤਾ | ਇਸ ਮÏਕੇ ਸੀਨੀਅਰ 'ਆਪ' ਆਗੂ ਗੁਰਪ੍ਰੀਤ ਸਿੰਘ ਖੋਦੇ ਬਾਂਗਰ, ਰਤਨ ਸਿੰਘ, ਮਦਨ ਲਾਲ, ਗੁਰਪ੍ਰੀਤ ਸਿੰਘ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਫ਼Ïਜੀ, ਹਰਦੇਵ ਸਿੰਘ, ਕਰਨਦੀਪ ਸਿੰਘ, ਸਰਬਜੀਤ ਸਿੰਘ, ਅਮਰਜੀਤ ਕÏਰ, ਬਲਜੀਤ ਕÏਰ, ਗਗਨਦੀਪ ਕÏਰ, ਮਨਪ੍ਰੀਤ ਕÏਰ, ਮਨਦੀਪ ਕÏਰ, ਸੁਖਵੰਤ ਕÏਰ, ਗੁਰਜੀਤ ਕÏਰ, ਹਰਜੀਤ ਕÏਰ, ਸਰਬਜੀਤ ਸਿੰਘ, ਗੁਰਮੀਤ ਕÏਰ, ਰਮਨਦੀਪ ਕÏਰ, ਮਲਜਿੰਦਰ ਸਿੰਘ, ਹਰਦੀਪ ਸਿੰਘ, ਹਰਪ੍ਰੀਤ ਕÏਰ ਆਦਿ ਹਾਜ਼ਰ ਰਹੇ |