27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਜੀ.ਐੱਸ. ਇੰਟਰਨੈਸ਼ਨਲ ਸਕੂਲ ਵਿਖੇ 12ਵੀਂ ਜਮਾਤ ਦਾ ਵਿਦਾਇਗੀ ਸਮਾਗਮ

ਅਜੀਤ ਡੈਸਕ 16-02-2026
ਕੋਟਲੀ ਸੂਰਤ ਮੱਲੀ, 15 ਫਰਵਰੀ (ਕੁਲਦੀਪ ਸਿੰਘ ਨਾਗਰਾ)-ਜੀ.ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ 'ਚ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਯਾਦਗਾਰ ਵਿਦਾਇਗੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਨੂੰ ਸੁੰਦਰ ਸਜਾਵਟ ਨਾਲ ਰੌਣਕਮਈ ਬਣਾਇਆ ਗਿਆ ਸੀ | ਸਮਾਗਮ ਦੀ ਸ਼ੁਰੂਆਤ ਦੀਵਾ ਪ੍ਰਜਵਲਨ ਤੇ ਸ਼ਬਦ ਗਾਇਨ ਕਰਨ ਨਾਲ ਹੋਈ | ਪਿ੍ੰਸੀਪਲ ਸ੍ਰੀਮਤੀ ਸੋਨੀਆ ਮਹਾਜਨ ਨੇ ਆਪਣੇ ਸੰਬੋਧਨ 'ਚ ਵਿਦਿਆਰਥੀਆਂ ਨੂੰ ਉੱਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਦੇ ਡਾਇਰੈਕਟਰ ਅਯੋਧ ਸਿੰਘ ਤੇ ਉਪ ਪਿ੍ੰਸੀਪਲ ਭਗਵੰਤ ਕÏਰ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਕ ਸੰਦੇਸ਼ ਦਿੱਤਾ | ਸਮਾਗਮ ਭਾਈ ਗੁਰਦਾਸ ਮਾਡਲ ਸਕੂਲ ਦੇ ਪਿ੍ੰਸੀਪਲ ਸਤਨਾਮ ਸਿੰਘ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਵਿਦਿਆਰਥੀਆਂ ਵਲੋਂ ਰੰਗਾਰੰਗ ਸੰਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਮÏਕੇ ਭਿੰਡਰ ਸਿੰਘ ਮਿਸਟਰ ਫੇਅਰਵੈਲ ਅਤੇ ਨਿਮਰਤਪ੍ਰੀਤ ਕÏਰ ਮਿਸ ਫੇਅਰਵੈੱਲ ਚੁਣੇ ਗਏ | 12ਵੀਂ ਦੇ ਕਈ ਵਿਦਿਆਰਥੀਆਂ ਅਨਮੋਲਦੀਪ ਕÏਰ ਲੰਬੇ ਵਾਲ, ਸੁਖਮਨਪ੍ਰੀਤ ਕÏਰ ਸੁੰਦਰ ਮੁਸਕਾਨ, ਰਿਧੀਮਾ ਸੁੰਦਰ ਅੱਖਾਂ, ਮੋਨਾਲਿਸਾ ਬੈਸਟ ਅਟਾਇਰ, ਪਰਮਪ੍ਰੀਤ ਸਿੰਘ ਮਿਸਟਰ ਸਟਾਇਲਿਸ਼, ਗਗਨਪ੍ਰੀਤ ਸਿੰਘ ਮਿਸਟਰ ਟਰਬਨ ਤੇ ਬਿਪਨਦੀਪ ਸਿੰਘ ਮਿਸਟਰ ਕੂਲ ਦੀਆਂ ਖੂਬੀਆਂ ਨੂੰ ਦੇਖਦੇ ਹੋਏ ਵਿਸ਼ੇਸ਼ ਉਪਾਧੀਆਂ ਦਿੱਤੀਆਂ ਗਈਆਂ | ਅੰਤ ਵਿਚ ਯਾਦਗਾਰੀ ਤੋਹਫ਼ੇ ਵੰਡੇ ਗਏ ਤੇ ਸਮਾਗਮ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ | ਸਮਾਗਮ ਸਾਰੇ ਵਿਦਿਆਰਥੀਆਂ ਲਈ ਸਦਾ ਲਈ ਯਾਦਗਾਰ ਰਹੇਗਾ |
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਨੇ ਹਵਨ ਯੱਗ ਦਾ ਕੀਤਾ ਆਯੋਜਨ ਅਗਲੀ ਖ਼ਬਰ ਪਿੰਡ ਸੇਖੋਵਾਲੀ ਵਿਚ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਨੇ ਵਿਕਾਸ ਕਾਰਜ ਸ਼ੁਰੂ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।