28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਬਾਬਾ ਨਾਮਦਾਨ ਜੀ ਭੂਰੀ ਵਾਲਿਆਂ ਦੀ ਬਰਸੀ ਸਮਾਗਮ ਵੀਲਾ ਤੇਜਾ ਵਿਖੇ 19 ਤੋਂ- ਬਾਬਾ ਗਿਆਨੀ ਜੀ

ਅਜੀਤ ਡੈਸਕ 16-02-2026
ਫ਼ਤਹਿਗੜ੍ਹ ਚੂੜੀਆਂ, 15 ਫਰਵਰੀ (ਅਵਤਾਰ ਸਿੰਘ ਰੰਧਾਵਾ)-ਸੰਤ ਬਾਬਾ ਨਾਮਦਾਨ ਜੀ ਭੂਰੀ ਵਾਲਿਆਂ ਦੀ ਬਰਸੀ ਤਪ ਅਸਥਾਨ ਪਿੰਡ ਵੀਲਾ ਤੇਜਾ ਵਿਖੇ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ | ਇਸ ਸਬੰਧੀ ਮੁੱਖ ਸੇਵਾਦਾਰ ਬਾਬਾ ਗਿਆਨੀ ਜੀ ਭੂਰੀ ਵਾਲਿਆਂ ਨੇ ਦੱਸਿਆ ਕਿ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਭੋਗ ਪਾਏ ਜਾ ਰਹੇ ਹਨ, ਉਥੇ 19 ਤੋਂ 21 ਫਰਵਰੀ ਰਾਤ ਤੇ 23 ਫਰਵਰੀ ਨੂੰ ਦਿਨ ਵੇਲੇ ਗੁਰਮਤਿ ਸਮਾਗਮ ਹੋਣਗੇ | ਉਨ੍ਹਾਂ ਦੱਸਿਆ ਕਿ 19 ਫਰਵਰੀ ਰਾਤ ਨੂੰ ਸ਼ਾਮ 7 ਵਜੇ ਤੋਂ 11 ਵਜੇ ਤੱਕ ਡਾ. ਸ਼ਿਵ ਸਿੰਘ ਦਾ ਅਖੰਡ ਕੀਰਤਨੀ ਜਥਾ, 21 ਫਰਵਰੀ ਨੂੰ ਖਾਲਸਾ ਜੀ ਭਾਈ ਗੁਰਭੇਜ ਸਿੰਘ, ਭਾਈ ਜਸਵਿੰਦਰ ਸਿੰਘ ਮਾਛੀਵਾੜਾ ਸਾਹਿਬ, 23 ਫਰਵਰੀ ਨੂੰ ਭਾਈ ਸਰੂਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਸਤਨਿੰਦਰ ਸਿੰਘ ਬੋਹਦਲ ਵਾਲੇ, ਭਾਈ ਗੁਰਪਿੰਦਰ ਸਿੰਘ ਵੀਲਾ, ਕਵੀਸ਼ਰ ਭਾਈ ਸੁਖਬੀਰ ਸਿੰਘ ਕੋਟ ਮÏਲਵੀ, ਭਾਈ ਜਸਵਿੰਦਰ ਸਿੰਘ ਵੀਲਾ ਤੇ ਜਥੇ ਹਾਜ਼ਰੀ ਲਵਾਉਣਗੇ | ਉਨ੍ਹਾਂ ਦੱਸਿਆ ਕਿ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ |
ਪਿਛਲੀ ਖ਼ਬਰ ਪਿੰਡ ਪਸਨਾਵਾਲ ਵਿਖੇ ਆਯੁਰਵੈਦਿਕ ਤੇ ਹੋਮਿਓਪੈਥਿਕ ਮੁਫ਼ਤ ਆਯੂਸ਼ ਕੈਂਪ ਅਗਲੀ ਖ਼ਬਰ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਯੂਥ ਵਰਕਰਾਂ ਨੇ ਮਜੀਠੀਆ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।