ਧਾਰੀਵਾਲ, 15 ਫਰਵਰੀ (ਸਵਰਨ ਸਿੰਘ)-ਆਯੂਰਵੇਦ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਯੂਸ ਹੈਲਥ ਐਂਡ ਵੈੱਲਨੈੱਸ ਸੈਂਟਰ ਪਿੰਡ ਪਸਨਾਵਾਲ ਵਿਖੇ ਏ.ਐੱਮ.ਓ. ਡਾਕਟਰ ਵਰੁਣ ਕੁਮਾਰ ਤੇ ਸਟਾਫ਼ ਦੇ ਪ੍ਰਬੰਧਾਂ ਹੇਠ ਆਯੂਰਵੈਦਿਕ ਤੇ ਹੋਮਿਓਪੈਥਿਕ ਦਾ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਗੁਰਦਾਸਪੁਰ ਡਾ. ਹਰਿੰਦਰ ਸਿੰਘ ਨੇ ਕੀਤਾ | ਇਸ ਮੌਕੇ ਡਾਕਟਰ ਹਰਿੰਦਰ ਸਿੰਘ ਨੇ ਲੋਕਾਂ ਨੂੰ ਆਯੁਰਵੈਦਾਂ ਬਾਰੇ ਜਾਗਰੂਕ ਕੀਤਾ ਤੇ ਤੰਦਰੁਸਤ ਰਹਿਣ ਲਈ ਸੰਤੁਲਿਤ ਆਹਾਰ ਲੈਣ | ਕੈਂਪ ਇੰਚਾਰਜ ਏ.ਐੱਮ.ਓ. ਡਾਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਲਗਭਗ 810 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਕੈਂਪ 'ਚ ਡਾਕਟਰ ਮਿਨਾਕਸ਼ੀ ਤੇ ਡਾਕਟਰ ਨੀਤੂ ਅਗਰਵਾਲ ਵਲੋਂ 544 ਮਰੀਜ਼ਾਂ ਦੀ ਜਾਂਚ ਕਰਕੇ ਆਯੁਰਵੈਦਿਕ ਦਵਾਈਆਂ ਦਿੱਤੀਆਂ ਤੇ ਇਲਾਜ ਲਈ ਜਾਗਰੂਕ ਕੀਤਾ ਤੇ ਕਮਿਊਨਿਟੀ ਸਿਹਤ ਕੇਂਦਰ ਧਾਰੀਵਾਲ ਦੇ ਹੋਮਿਓਪੈਥੀ ਅਫ਼ਸਰ ਡਾਕਟਰ ਅਮਰਿੰਦਰ ਸਿੰਘ ਕਲੇਰ ਅਤੇ ਡਾ. ਭਗਵਾਨ ਦਾਸ ਵਲੋਂ 262 ਮਰੀਜ਼ਾਂ ਦੀ ਜਾਂਚ ਕਰਕੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ | ਕੈਂਪ ਦੌਰਾਨ ਆਯੁਰਵੈਦਿਕ ਉਪਵੈਦ ਚਰਨਜੀਤ ਕੌਰ, ਨੇਹਾ, ਹੋਮਿਓਪੈਥਿਕ ਡਿਸਪੈਂਸਰ ਰਾਜ ਕੁਮਾਰ, ਬਲਜਿੰਦਰ ਸਿੰਘ, ਯੋਗਾ ਇੰਸਟੈਕਟਰ ਹਰਪਾਲ ਸਿੰਘ, ਨਵਦੀਪ ਕੌਰ ਅਤੇ ਪਾਰਟ ਟਾਈਮ ਸੇਵਿਕਾ ਬਲਜਿੰਦਰ ਕੌਰ ਨੇ ਵੀ ਕੈਂਪ ਵਿਚ ਸੇਵਾਵਾਂ ਨਿਭਾਈਆਂ | ਇਸ ਮੌਕੇ ਸਰਪੰਚ ਸਤਿੰਦਰ ਕੌਰ, ਗੁਰਨਾਮ ਸਿੰਘ, ਸਾ. ਫ਼ੌਜੀ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |