28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਮਿ੍ਤਕ ਡੇਵਿਡ ਮਸੀਹ ਦੇ ਪਰਿਵਾਰ ਨਾਲ ਡਾ. ਰਕੇਸ਼ ਵਿਲੀਅਮ ਨੇ ਪ੍ਰਗਟਾਈ ਹਮਦਰਦੀ <br/>

ਅਜੀਤ ਡੈਸਕ 16-02-2026
ਤਿੱਬੜ, 15 ਫਰਵਰੀ (ਸੋਹਨ ਮਲਿਕ)-ਬੀਤੇ ਦਿਨੀਂ ਪਿੰਡ ਤਿੱਬੜ ਵਿਖੇ ਦੋ ਧਿਰਾਂ ਵਿੱਚ ਥਾਂ ਦੀ ਮਾਲਕੀ ਨੂੰ ਲੈ ਕੇ ਵਾਦ ਵਿਵਾਦ ਹੋਇਆ | ਛਾਣਬੀਨ ਕਰਨ ਉਪਰੰਤ ਪ੍ਰਸ਼ਾਸਨ ਵਲੋਂ ਪੁਲਿਸ ਦੀ ਅਗਵਾਈ ਹੇਠ ਮਾਲਕੀ ਮਿ੍ਤਕ ਡੇਵਿਡ ਮਸੀਹ ਦੇ ਹੱਕ 'ਚ ਦਿੱਤੀ ਗਈ | ਮਾਲਕੀ ਲੈਣ ਉਪਰੰਤ ਡੇਵਿਡ ਮਸੀਹ ਵਲੋਂ ਗੜੇ ਦੀ ਚਾਰਦੀਵਾਰੀ ਕਰਨ ਸਮੇਂ ਵਿਰੋਧੀ ਧਿਰ ਦੇ ਕੁਝ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ | ਜਿਨ੍ਹਾਂ ਵਿਰੁੱਧ ਪਹਿਲਾਂ ਤੋਂ ਹੀ ਮੌਤ ਉਪਰੰਤ ਕੇਸ ਦਰਜ ਹੋ ਚੁੱਕਾ ਹੈ | ਹਮਲੇ ਉਪਰੰਤ ਡੇਵਿਡ ਮਸੀਹ ਨੂੰ ਇਲਾਜ ਲਈ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਡੇਵਿਡ ਮਸੀਹ ਦੀ ਮੌਤ ਹੋ ਗਈ | ਇਸ ਦੁੱਖ ਦੀ ਘੜੀ ਵਿਚ ਲੇਟੀ ਕਮਿਸ਼ਨ ਦੇ ਮੈਂਬਰ ਡਾ: ਰਕੇਸ਼ ਵਿਲੀਅਮ ਮੈਂਬਰ ਲੇਟੀ ਕਮਿਸ਼ਨ ਡਾਇਉਸਿਸ ਔਫ ਜਲੰਧਰ ਵਲੋਂ ਮਿ੍ਤਕ ਡੇਵਿਡ ਮਸੀਹ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਸਮੁੱਚੀ ਡਾਇਉਸਿਸ ਇਸ ਦੁੱਖ ਦੀ ਘੜੀ 'ਚ ਦੁਖੀ ਪਰਿਵਾਰ ਨਾਲ ਹੈ | ਡਾ: ਰਕੇਸ਼ ਵਿਲੀਅਮ ਤੇ ਪੀੜਤ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਮਿ੍ਤਕ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦੇ ਕੇ ਗੁਨਾਹਗਾਰਾਂ ਨੂੰ ਜਲਦੀ ਹੀ ਗਿ੍ਫ਼ਤਾਰ ਕੀਤਾ ਜਾਵੇ | ਡਾ: ਰਕੇਸ਼ ਵਿਲੀਅਮ ਵਲੋਂ ਦੱਸਿਆ ਗਿਆ ਕਿ ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਜਲਦੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਸਮੂਹ ਮਸੀਹ ਭਾਈਚਾਰਾ ਮਿ੍ਤਕ ਡੇਵਿਡ ਮਸੀਹ ਦੇ ਪਰਿਵਾਰ ਨਾਲ ਇਨਸਾਫ਼ ਦੀ ਮੰਗ ਲਈ ਚੱਕਾ ਜਾਮ ਕਰਨ ਲਈ ਮਜਬੂਰ ਹੋਵੇਗਾ | ਇਸ ਮੌਕੇ ਡਾ: ਰਕੇਸ਼ ਵਿਲੀਅਮ ਤੋਂ ਇਲਾਵਾ ਪੀਟਰ ਮੱਟੂ ਟਰੱਸਟੀ ਗੁਰਦਾਸਪੁਰ ਇੰਪਰੂਵਮੈਂਟ ਟਰੱਸਟ, ਸਚਿਨ ਸਾਵਿਉ, ਸੁਖਵਿੰਦਰ, ਰਮਨ ਅਤੇ ਮਹਿੰਦਰ ਮਸੀਹ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੰੂ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਪਿੰਡ ਪਸਨਾਵਾਲ ਵਿਖੇ ਆਯੁਰਵੈਦਿਕ ਤੇ ਹੋਮਿਓਪੈਥਿਕ ਮੁਫ਼ਤ ਆਯੂਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।