28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸੀ.ਆਰ.ਪੀ.ਐਫ. ਦੀ 75ਵੀਂ ਬਟਾਲੀਅਨ ਦੇ ਕਾਂਸਟੇਬਲ ਮਨਿੰਦਰ ਸਿੰਘ ਦਾ 7ਵਾਂ ਸ਼ਹੀਦੀ ਦਿਵਸ ਮਨਾਇਆ

ਅਜੀਤ ਡੈਸਕ 16-02-2026
ਦੀਨਾਨਗਰ, 15 ਫਰਵਰੀ (ਸੋਢੀ/ਸ਼ਰਮਾ)-ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ ਦੀ 75 ਬਟਾਲੀਅਨ ਦੇ ਕਾਂਸਟੇਬਲ ਮਨਿੰਦਰ ਸਿੰਘ ਦਾ 7ਵਾਂ ਸ਼ਹੀਦੀ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪਿ੍ੰਸੀਪਲ ਜਸਕਰਨਜੀਤ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਜਿਸ ਵਿਚ ਸੀ.ਜੀ.ਐਮ (ਚੀਫ਼ ਜੁਡੀਸ਼ੀਅਲ ਮੈਜਿਸਟਰੇਟ)-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਨ੍ਹਾਂ ਤੋਂ ਇਲਾਵਾ 25 ਮੇਕ ਯੂਨਿਟ ਦੇ ਕਮਾਂਡਿੰਗ ਅਫ਼ਸਰ ਕਰਨਲ ਵਿਸ਼ਵ ਨਾਥ ਸੀ.ਜੀ, 3 ਜੈਕ ਐਲ.ਆਈ ਯੂਨਿਟ ਤੋਂ ਲੈਫ਼ਟੀਨੈਂਟ ਬੀ.ਐਸ ਨੇਗੀ, ਆਲ ਇੰਡੀਆ ਕਸ਼ੱਤਰੀ ਮਹਾਂਸਭਾ ਪੰਜਾਬ ਦੇ ਪ੍ਰਧਾਨ ਡਿੰਪਲ ਰਾਣਾ, ਚੇਅਰਮੈਨ ਠਾਕੁਰ ਦਵਿੰਦਰ ਸਿੰਘ ਦਰਸ਼ੀ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਪੈੱ੍ਰਸ ਸਕੱਤਰ ਬਿੱਟਾ ਕਟਲ, ਜ਼ਿਲ੍ਹਾ ਗਾਈਡੈਂਸ ਕੌਂਸਲਰ ਪਰਮਿੰਦਰ ਸੈਣੀ, ਬੀ.ਐਸ.ਐਫ ਦੀ 24 ਬਟਾਲੀਅਨ ਦੇ ਡਿਪਟੀ ਕਮਾਡੈਂਟ ਏ.ਕੇ ਪਵਨ, ਸ਼ਹੀਦ ਦੇ ਪਿਤਾ ਸਤਪਾਲ ਅੱਤਰੀ ਅਤੇ ਗੋਬਿੰਦ ਪਬਲਿਕ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਫ਼ੌਜ ਦੇ 3 ਜੈਕ ਐਲ.ਆਈ ਦੇ ਜਵਾਨਾਂ ਨੇ ਹਥਿਆਰ ਉਲਟਾ ਕਰਕੇ ਤੇ ਬਿਗਲ ਵਜਾ ਕੇ ਸ਼ਹੀਦ ਨੂੰ ਸਲਾਮੀ ਦਿੱਤੀ | ਇਸ ਮੌਕੇ ਸੀ.ਜੀ.ਐਮ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਮਨਿੰਦਰ ਵਰਗੇ ਬਹਾਦਰ ਸੈਨਿਕਾਂ ਦੀ ਬਹਾਦਰੀ ਅਤੇ ਅਮਿੱਟ ਕੁਰਬਾਨੀਆਂ ਦਾ ਹਮੇਸ਼ਾ ਰਿਣੀ ਰਹੇਗਾ | ਕਰਨਲ ਵਿਸ਼ਵ ਨਾਥ ਨੇ ਕਿਹਾ ਕਿ ਭਾਵੇਂ ਤੁਸੀਂ ਹਰ ਖੇਤਰ 'ਚ ਸੇਵਾ ਕਰਕੇ ਆਪਣਾ ਸਰਵੋਤਮ ਦੇ ਸਕਦੇ ਹੋ | ਪਰ ਫ਼ੌਜ ਵਿਚ ਸ਼ਾਮਿਲ ਹੋਣਾ ਦੇਸ਼ ਦੀ ਸੇਵਾ ਦਾ ਵਧੀਆ ਤਰੀਕਾ ਹੈ | ਸਮਾਗਮ ਮੌਕੇ ਸਹਾਇਕ ਕਮਾਡੈਂਟ ਦਰਸ਼ਨ ਕੁਮਾਰ, ਡੀ.ਐਸ.ਪੀ ਮਹਿੰਦਰ ਸਿੰਘ, ਸੂਬੇਦਾਰ ਮੇਜਰ ਸ਼ਾਮ ਸਿੰਘ, ਸੂਬੇਦਾਰ ਕਸਤੂਰੀ ਲਾਲ, ਭਾਰਤ ਭੂਸ਼ਣ ਜੁਗਿਆਲੀਆ, ਕੈਪਟਨ ਜਸਪਾਲ ਸਿੰਘ, ਹੌਲਦਾਰ ਰਛਪਾਲ ਸਿੰਘ, ਲੈਕ: ਸੁਰੇਸ਼ ਮਹਿਤਾ, ਸੁਮਨ ਕੁਮਾਰ, ਅਸ਼ਵਨੀ ਸ਼ਰਮਾ, ਹਰਮੇਸ਼ ਸਿੰਘ, ਪੁਰਸ਼ੋਤਮ ਲਾਲ ਸੁਰਜੀਤ ਚੰਦ, ਰਾਜੇਸ਼ ਭਰਾਲ, ਰਾਜੇਸ਼ ਸ਼ਰਮਾ, ਰਾਕੇਸ਼ ਕੁਮਾਰ, ਮੈਡਮ ਅਨੁਪਮਾ, ਮੋਨਿਕਾ ਮਹਾਜਨ, ਸਪਨਾ, ਸ਼ਕੁੰਤਲਾ ਦੇਵੀ, ਨੀਰੂ ਬਾਲਾ, ਗੋਲਡੀ ਸੈਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਹਾਂ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੌਰਾਨ 'ਹਰ ਹਰ ਮਹਾਦੇਵ' ਦਾ ਜੈਕਾਰਾ ਗੂੰਜਿਆ ਸ਼ਹਿਰ 'ਚ ਅਗਲੀ ਖ਼ਬਰ ਸੀ-ਪਾਈਟ ਕੈਂਪ ਰਣੀਕੇ ਵਿਖੇ ਅਗਨੀਵੀਰ,ਐਸ.ਐਸ.ਸੀ ਪੰਜਾਬ ਪੁਲਿਸ ਦੀ ਭਰਤੀ ਲਈ ਮੁਫ਼ਤ ਟ੍ਰੇਨਿੰਗ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।