ਪਠਾਨਕੋਟ, 15 ਫਰਵਰੀ (ਸੰਧੂ)-ਮਹਾਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ ਖੰਨਾ ਪਰਿਵਾਰ ਨੇ ਨਹਿਰੂ ਨਗਰ ਵਿਚ ਸ਼ਰਧਾ ਨਾਲ ਹਰੀ ਨਾਮ ਸੰਕੀਰਤਨ ਦਾ ਆਯੋਜਨ ਕੀਤਾ | ਜਿਸ ਵਿਚ ਇਲਾਕੇ ਦੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਪ੍ਰੋਗਰਾਮ ਵਿਚ ਰਘੂਨਾਥ ਸੰਕੀਰਤਨ ਮੰਡਲ ਦੇ ਚੇਅਰਮੈਨ ਪਵਨ ਮਹਾਜਨ ਸੋਨੂੰ ਤੇ ਉਨ੍ਹਾਂ ਦੀ ਟੀਮ ਦੁਆਰਾ ਸ਼ਿਵ ਭਜਨ ਅਤੇ ਹਰੀ ਨਾਮ ਦੇ ਜਾਪ ਕੀਤੇ ਗਏ | ਸ਼ਿਵ ਖੰਨਾ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਵਿਸ਼ਵਾਸ, ਤਪੱਸਿਆ ਤੇ ਸ਼ਰਧਾ ਦਾ ਪ੍ਰਤੀਕ ਹੈ | ਇਸ ਮੌਕੇ ਹਰੀ ਨਾਮ ਸੰਕੀਰਤਨ ਦਾ ਉਦੇਸ਼ ਸਮਾਜ 'ਚ ਅਧਿਆਤਮਿਕ ਜਾਗਰੂਕਤਾ ਤੇ ਆਪਸੀ ਪਿਆਰ ਨੂੰ ਉਤਸ਼ਾਹਿਤ ਕਰਨਾ ਹੈ | ਪ੍ਰੋਗਰਾਮ ਤੋਂ ਬਾਅਦ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਣ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਲਵਲੀਸ਼ ਖੰਨਾ, ਗੀਤਾ, ਅਕਸ਼ਿਤਾ, ਸੰਜੀਵ, ਵਿਸ਼ਾਖਾ, ਰਾਜੇਸ਼, ਅਭੈ, ਵਿਸ਼ਾਲ, ਮਹਿਕ, ਕਮਲਾ, ਵਿਮਲਾ, ਪਿ੍ੰਸ, ਸੌਰਭ ਅਤੇ ਯੋਗੇਸ਼ ਆਦਿ ਹਾਜ਼ਰ ਸਨ |