28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਦੇਸ਼ ਨੂੰ ਯੂ.ਜੀ.ਸੀ. ਨਹੀਂ ਬਲਕਿ ਸਮਾਜ ਨੂੰ ਇਕਜੁੱਟ ਕਰਨ ਵਾਲੇ ਕਾਨੂੰਨਾਂ ਦੀ ਲੋੜ-ਸਲਾਰੀਆ

ਅਜੀਤ ਡੈਸਕ 16-02-2026
ਪਠਾਨਕੋਟ, 15 ਫਰਵਰੀ (ਵਿਨੋਦ)-ਸਰਕਾਰਾਂ ਤਾਂ ਬਦਲੀਆਂ ਪਰ ਗਊ ਮਾਤਾ ਨੂੰ ਕੋਈ ਵੀ ਰਾਸ਼ਟਰੀ ਮਾਂ ਦਾ ਦਰਜਾ ਨਹੀਂ ਦਿਲਾ ਪਾਇਆ ਹੈ, ਗਊ ਮਾਤਾ ਅੱਜ ਵੀ ਸੜਕਾਂ 'ਤੇ ਖੱਜਲ ਅਤੇ ਬੁੱਚੜਖ਼ਾਨਿਆਂ ਵਿਚ ਕੱਟੀਆਂ ਜਾ ਰਹੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀ.ਸੀ.ਟੀ. ਹਮਿਊਨਿਟੀ ਦੇ ਸੰਸਥਾਪਕ ਡਾ: ਜੋਗਿੰਦਰ ਸਿੰਘ ਸਲਾਰੀਆ ਨੇ ਕੀਤਾ | ਉਨ੍ਹਾਂ ਕਿਹਾ ਕਿ ਪ੍ਰਾਚੀਨ ਕਾਲ ਤੋਂ ਹੀ ਗਊ ਮਾਤਾ ਦੀ ਸਨਾਤਨ ਧਰਮ ਵਿਚ ਪੂਜਾ ਹੁੰਦੀ ਆਈ ਹੈ ਅਤੇ ਇਸ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ | ਪਰ ਮੁਗ਼ਲ ਕਾਲ ਤੋਂ ਗਊ ਮਾਤਾ ਦੇ ਕਤਲ ਹੋਣੇ ਸ਼ੁਰੂ ਹੋ ਗਏ ਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ | ਉਨ੍ਹਾਂ ਦੱਸਿਆ ਕਿ ਹਿੰਦੁਸਤਾਨ ਨੂੰ ਆਜ਼ਾਦ ਹੋਏ ਭਾਵੇਂ 78 ਸਾਲ ਲਗਪਗ ਹੋ ਗਏ ਹਨ, ਕਈ ਸਰਕਾਰਾਂ ਆਈਆਂ ਪਰ ਗਊ ਮਾਤਾ ਦਾ ਕਤਲ ਕੋਈ ਵੀ ਰੋਕ ਨਹੀਂ ਸਕਿਆ | ਉਨ੍ਹਾਂ ਅਪੀਲ ਕੀਤੀ ਹੈ ਕਿ ਕੇਂਦਰ ਇਹੋ ਜਿਹੇ ਕਾਨੂੰਨਾਂ ਦਾ ਨਿਰਮਾਣ ਕਰਨ ਜਿਸ ਨਾਲ ਸਾਰੇ ਸਮਾਜ ਦੇ ਲੋਕ ਇਕਜੁੱਟ ਹੋ ਕੇ ਆਪਣਾ ਸਿਰ ਚੁੱਕ ਕੇ ਜੀਅ ਸਕਣ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਡਾ. ਪੱਲਵੀ ਵਲੋਂ ਮੰਗਤ ਚੰਚਲ ਦੀ ਪੁਸਤਕ ਲੋਕ ਅਰਪਣ ਅਗਲੀ ਖ਼ਬਰ ਮੋਹਿੰਦਰ ਸਿੰਘ ਫੋਰਮੈਨ ਨੂੰ ਅੰਤਿਮ ਅਰਦਾਸ 'ਤੇ ਸ਼ਰਧਾ ਦੇ ਫੁੱਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।