28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਡਿਪਟੀ ਕਮਿਸ਼ਨਰ ਡਾ. ਪੱਲਵੀ ਵਲੋਂ ਮੰਗਤ ਚੰਚਲ ਦੀ ਪੁਸਤਕ ਲੋਕ ਅਰਪਣ

ਅਜੀਤ ਡੈਸਕ 16-02-2026
ਪਠਾਨਕੋਟ, 15 ਫਰਵਰੀ (ਸੰਧੂ)-ਡਿਪਟੀ ਕਮਿਸ਼ਨਰ ਜ਼ਿਲ੍ਹਾ ਪਠਾਨਕੋਟ ਡਾ: ਪੱਲਵੀ ਵਲੋਂ ਮੰਗਤ ਚੰਚਲ ਦੀ ਨਵੀਂ ਛਪ ਕੇ ਆਈ ਪੁਸਤਕ 'ਚੁੱਪ ਦਾ ਅਨੁਵਾਦ' ਦਾ ਲੋਕ ਅਰਪਣ ਕੀਤੀ ਗਈ | ਇਸ ਮੌਕੇ ਮੰਗਤ ਚੰਚਲ, ਜੋਗਿੰਦਰ ਪਾਲ, ਰਛਪਾਲ ਸਿੰਘ ਅਤੇ ਡਾ: ਲੇਖ ਰਾਜ ਵੀ ਹਾਜ਼ਰ ਸਨ | ਇਸ ਤੋਂ ਮਗਰੋਂ ਡਾ: ਪੱਲਵੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ | ਇਸ ਸਮੇਂ ਮੰਗਤ ਚੰਚਲ ਵਲੋਂ ਆਪਣੀਆਂ ਪੁਸਤਕਾਂ ਦਾ ਇਕ ਸੈਟ ਵੀ ਡਾ: ਪੱਲਵੀ ਨੂੰ ਭੇਟ ਕੀਤਾ ਗਿਆ | ਜਿਸ 'ਤੇ ਡਾ: ਪੱਲਵੀ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਪ੍ਰਕਾਰ ਇਹ ਮਿਲਣੀ ਖੁਸ਼ਗਵਾਰ ਤੇ ਅਮਿਟ ਯਾਦਗਾਰ ਹੋ ਨਿੱਬੜੀ |
ਪਿਛਲੀ ਖ਼ਬਰ ਐਨ.ਐਸ.ਕਿਊ.ਐਫ. ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ ਅਗਲੀ ਖ਼ਬਰ ਦੇਸ਼ ਨੂੰ ਯੂ.ਜੀ.ਸੀ. ਨਹੀਂ ਬਲਕਿ ਸਮਾਜ ਨੂੰ ਇਕਜੁੱਟ ਕਰਨ ਵਾਲੇ ਕਾਨੂੰਨਾਂ ਦੀ ਲੋੜ-ਸਲਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।