ਧਾਰੀਵਾਲ, 17 ਫਰਵਰੀ (ਸਵਰਨ ਸਿੰਘ)-ਸਥਾਨਕ ਸਾਹਿਬਜ਼ਾਦਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਵਿਖੇ (ਪਿ੍ੰਸੀਪਲ) ਡਾ. ਗਗਨਜੀਤ ਕੌਰ ਦੀ ਰਹਿਨੁਮਾਈ ਹੇਠ 12ਵੀਂ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਹੋਈ, ਜਿਸ 'ਚ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | 12ਵੀਂ ਦੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖਿਡਾਈਆਂ ਗਈਆਂ | ਇਸ ਮੌਕੇ ਜੱਜਾਂ ਦੀ ਭੂਮਿਕਾ ਮੈਡਮ ਸਸੀ ਬਾਲਾ, ਦਲਜੀਤ ਕੌਰ ਤੇ ਸੁਖਜੀਤ ਕੌਰ ਨੇ ਨਿਭਾਈ, ਜਿਸ ਵਿਚ ਉਨ੍ਹਾਂ ਵਲੋਂ ਮਿਸ ਫੇਅਰਵੈਲ ਹਰਨੀਤ ਕੌਰ, ਮਿਸ ਚਾਰਮਿੰਗ ਹਰਪ੍ਰੀਤ ਕੌਰ, ਬਿਊਟੀਫੁਲ ਅਟਾਇਰ ਹਰਲੀਨ ਕੌਰ, ਬਿਊਟੀਫੁਲ ਹੇਅਰ ਸਿਮਰਨਜੀਤ ਕੌਰ, ਸਟੂਡੈਂਟ ਆਫ਼ ਦਾ ਯੀਅਰ ਚਰਨਜੀਤ ਕੌਰ, ਸਟਾਰ ਅਚੀਵਰ ਰਵਨੀਤ ਕੌਰ ਤੇ ਦੁਰਮਨ ਮੋਸਟ ਪੰਕਚੁਅਲ ਸਟੂਡੈਂਟ ਗਗਨਪ੍ਰੀਤ ਕੌਰ, ਸਟਾਰ ਅਚੀਵਰ ਵੀਰਪ੍ਰਤਾਪ ਸ਼ਰਮਾ ਤੇ ਮਨਪ੍ਰੀਤ ਸਿੰਘ, ਮੋਸਟ ਪੰਕਚੁਅਲ ਸਟੂਡੈਂਟ ਸੁਪਨਦੀਪ ਸਿੰਘ ਨੂੰ ਚੁਣਿਆ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਗਗਨਜੀਤ ਕੌਰ ਵਲੋਂ ਬੱਚਿਆਂ ਨੂੰ ਆਉਣ ਵਾਲੇ ਇਮਤਿਹਾਨਾਂ ਦੇ ਉੱਜਵਲ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ | ਇਸ ਮੌਕੇ ਸਮੂਹ ਸਟਾਫ਼ ਵੀ ਹਾਜ਼ਰ ਸੀ |