25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਨਹਿਰੀ ਸਬ ਡਵੀਜ਼ਨ ਪੁਲ ਤਿੱਬੜੀ ਦੇ ਸਰਕਾਰੀ ਕੁਆਰਟਰ ਬਣੇ ਖੰਡਰ <br/>

ਪੁਲ ਤਿੱਬੜੀ ਨਹਿਰੀ ਸਬ ਡਵੀਜ਼ਨ ਦੇ ਖੰਡਰ ਬਣੇ ਸਰਕਾਰੀ ਕੁਆਰਟਰ | ਤਸਵੀਰ: ਅਸ਼ੋਕ ਸ਼ਰਮਾ <br/> 18-02-2026
ਗੁਰਦਾਸਪੁਰ, 17 ਫਰਵਰੀ (ਅਸ਼ੋਕ ਸ਼ਰਮਾ)-ਨਹਿਰੀ ਵਿਭਾਗ ਦੀ ਸਬ ਡਵੀਜ਼ਨ ਪੁਲ ਤਿੱਬੜੀ ਵਿਖੇ ਸਰਕਾਰੀ ਮੁਲਾਜ਼ਮਾਂ ਦੇ ਕੁਆਰਟਰ ਇਸ ਸਮੇਂ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਹਨ ਤੇ ਲੋਕਾਂ ਵਲੋਂ ਨਹਿਰੀ ਜ਼ਮੀਨ 'ਤੇ ਸ਼ਰੇਆਮ ਧੜਾਧੜ ਨਾਜਾਇਜ਼ ਕਬਜ਼ੇ ਕਰਕੇ ਸਰਕਾਰਾਂ ਨੰੂ ਚੂਨਾ ਲਗਾਇਆ ਜਾ ਰਿਹਾ ਹੈ | ਪਰ ਮਹਿਕਮੇ ਦਾ ਇਸ ਪਾਸੇ ਧਿਆਨ ਨਾ ਹੋਣ ਕਾਰਨ ਉੱਚ ਅਧਿਕਾਰੀਆਂ 'ਤੇ ਸਵਾਲ ਉੱਠ ਰਹੇ ਹਨ | ਇਸ ਸਬੰਧੀ ਕੁਝ ਲੋਕਾਂ ਨੇ ਦੱਬੀ ਜ਼ੁਬਾਨ 'ਚ ਕਿਹਾ ਕਿ ਪਹਿਲਾਂ ਸਰਕਾਰੀ ਕੁਆਰਟਰਾਂ ਵਿਚ ਮੁਲਾਜ਼ਮ ਰਹਿੰਦੇ ਸੀ ਤੇ 1988 ਤੋਂ ਬਾਅਦ ਕੁਆਰਟਰਾਂ ਦੀ ਕੋਈ ਮੁਰੰਮਤ ਨਹੀਂ ਹੈ ਤੇ ਹੌਲੀ ਹੌਲੀ ਕਰਕੇ ਹੁਣ ਬਿਲਕੁਲ ਢਹਿ ਢੇਰੀ ਹੋ ਚੁੱਕੇ ਹਨ, ਸਿਰਫ਼ ਇੱਕਾ ਦੁੱਕਾ ਮੁਲਾਜ਼ਮ ਹੀ ਆਪਣੇ ਪੱਧਰ 'ਤੇ ਕੁਆਰਟਰਾਂ ਨੰੂ ਠੀਕ ਕਰਕੇ ਰਹਿ ਰਹੇ ਹਨ | ਜਦੋਂ ਕਿ ਬਾਕੀ ਕੁਆਰਟਰਾਂ ਦਾ ਕੋਈ ਵੀ ਵਾਲੀ ਵਾਰਿਸ ਨਹੀਂ ਹੈ | ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਦੀ ਨਹਿਰ ਕੰਢੇ ਕਾਫ਼ੀ ਕੀਮਤੀ ਜ਼ਮੀਨ ਹੈ, ਜਿਥੇ ਲੋਕਾਂ ਨੇ ਉਸ ਨੰੂ ਆਪਣੇ ਪੱਧਰ 'ਤੇ ਪੱਧਰੀ ਕਰਕੇ ਫ਼ਸਲਾਂ ਬੀਜੀਆਂ ਹਨ | ਜਦੋਂ ਕਿ ਕਈ ਲੋਕਾਂ ਨੇ ਕਬਜ਼ੇ ਕਰਕੇ ਚਾਰਦੀਵਾਰੀ ਵੀ ਕਰ ਲਈ ਹੈ | ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਲਏ ਤਾਂ ਸਰਕਾਰ ਦੀ ਜ਼ਮੀਨ ਲੱਖਾਂ ਕਰੋੜਾਂ ਵਿਚ ਵਿਕ ਸਕਦੀ ਹੈ | ਇਲਾਕੇ ਦੀਆਂ ਵੱਖ- ਵੱਖ ਸਮਾਜ ਸੇਵੀ ਜਥੇਬੰਦੀਆਂ ਨੇ ਪੰਜਾਬ ਦੇ ਨਹਿਰੀ ਵਿਭਾਗ ਦੇ ਮੰਤਰੀ ਪਾਸੋਂ ਮੰਗ ਕੀਤੀ ਕਿ ਸਬ ਡਵੀਜ਼ਨ ਪੁਲ ਤਿੱਬੜੀ ਦੀ ਜ਼ਮੀਨ 'ਤੇ ਕੀਤੇ ਨਾਜਾਇਜ਼ ਕਬਜ਼ੇ ਖ਼ਾਲੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੰੂ ਹਦਾਇਤਾਂ ਜਾਰੀ ਕੀਤੀਆਂ ਜਾਣ, ਜਿਸ ਨਾਲ ਸਰਕਾਰੀ ਕੀਮਤੀ ਜ਼ਮੀਨ ਬਚ ਸਕੇ |

ਪਿਛਲੀ ਖ਼ਬਰ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸ਼ੋਭਾ ਯਾਤਰਾ ਸੰਬੰਧੀ ਸੰਮਤੀ ਮੈਂਬਰਾਂ ਦੀ ਮੀਟਿੰਗ <br/> ਅਗਲੀ ਖ਼ਬਰ ਜੀ.ਜੀ.ਜੀ. ਰਾਇਲ ਇੰਟਰਨੈਸਨਲ ਸਕੂਲ ਢਿੱਲਵਾਂ 'ਚ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੀ ਗਰੈਜੂਏਸ਼ਨ ਸੈਰਾਮਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।