24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮਹਾਜਨ ਯੁਵਾ ਵਿੰਗ ਨੇ ਇਕ ਲੋੜਵੰਦ ਵਿਦਿਆਰਥੀ ਦੀ ਫ਼ੀਸ ਦਿੱਤੀ <br/>

ਜਾਣਕਾਰੀ ਦਿੰਦੇ ਹੋਏ ਮਹਾਜਨ ਯੁਵਾ ਵਿੰਗ ਦੀ ਟੀਮ ਦੇ ਅਹੁਦੇਦਾਰ | ਤਸਵੀਰ: ਸੰਧੂ <br/> 18-02-2026
ਪਠਾਨਕੋਟ, 17 ਫਰਵਰੀ (ਸੰਧੂ)-ਸਮਾਜ ਸੇਵਾ ਤੇ ਸਿੱਖਿਆ ਦੇ ਖੇਤਰ ਵਿਚ ਇਕ ਪ੍ਰੇਰਨਾਦਾਇਕ ਕਦਮ ਚੁੱਕਦੇ ਹੋਏ ਮਹਾਜਨ ਯੁਵਾ ਵਿੰਗ ਟੀਮ ਨੇ ਇਕ ਲੋੜਵੰਦ ਲੜਕੀ ਦੀ ਫ਼ੀਸ ਦਾ ਇਕ ਹਿੱਸਾ ਅਦਾ ਕੀਤਾ ਤਾਂ ਜੋ ਉਸ ਦੀ ਪੜ੍ਹਾਈ ਜਾਰੀ ਰੱਖਣ 'ਚ ਮਦਦ ਕੀਤੀ ਜਾ ਸਕੇ | ਟੀਮ ਵਲੋਂ ਇਸ ਸਹਾਇਤਾ ਨੇ ਵਿਦਿਆਰਥਣ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕੀਤੀ ਹੈ | ਜਿਸ ਨਾਲ ਉਹ ਬਿਨ੍ਹਾਂ ਕਿਸੇ ਰੁਕਾਵਟ ਦੇ ਆਪਣੀ ਸਿੱਖਿਆ ਜਾਰੀ ਰੱਖ ਸਕੇ | ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਅਤੇ ਸੰਸਥਾਪਕ ਸੰਜੂ ਮਹਾਜਨ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਸਮਾਜ ਦੇ ਆਰਥਿਕ ਤੌਰ 'ਤੇ ਪੱਛੜੇ ਵਰਗਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਦੀ ਸਿੱਖਿਆ ਵਿਚ ਵਿੱਤੀ ਰੁਕਾਵਟਾਂ ਨੂੰ ਘਟਾਉਣਾ ਹੈ | ਇਸ ਮੌਕੇ ਪੰਜਾਬ ਜ਼ੋਨਲ ਚੇਅਰਮੈਨ ਰਾਕੇਸ਼ ਮਹਾਜਨ, ਸੰਸਥਾਪਕ ਸੰਜੂ ਮਹਾਜਨ, ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ, ਕੈਸ਼ੀਅਰ ਪੰਕਜ ਗੁਪਤਾ, ਉੱਤਰੀ ਡਵੀਜ਼ਨ ਪ੍ਰਧਾਨ ਸੌਰਭ ਮਹਾਜਨ, ਪ੍ਰੋਜੈਕਟ ਚੇਅਰਮੈਨ ਸੁਧੀਰ ਗੁਪਤਾ, ਸੀਨੀਅਰ ਉਪ ਪ੍ਰਧਾਨ ਰੋਹਿਤ ਮਹਾਜਨ, ਪੰਜਾਬ ਜ਼ੋਨਲ ਉਪ ਪ੍ਰਧਾਨ ਵਿਕਾਸ ਗੁਪਤਾ, ਅਮਰਜੀਤ ਮਹਾਜਨ, ਵਿਕਰਾਂਤ ਮਹਾਜਨ, ਅਮਿਤ ਗੁਪਤਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਕ੍ਰਿਪਾ ਪਰਿਵਾਰ ਚੱਕ ਮਾਧੋ ਸਿੰਘ ਵਲੋਂ ਮਰੀਜ਼ਾਂ ਨੰੂ ਦੁੱਧ ਤੇ ਫਲ ਵੰਡੇ <br/> ਅਗਲੀ ਖ਼ਬਰ ਅਮਨਦੀਪ ਹਸਪਤਾਲ ਵਲੋਂ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਵਿਖੇ ਮੁਫ਼ਤ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।