ਸ਼ਾਹਪੁਰ ਕੰਢੀ, 17 ਫਰਵਰੀ (ਰਣਜੀਤ ਸਿੰਘ)-ਮਹਾਂ ਸ਼ਿਵਰਾਤਰੀ ਨੰੂ ਸਮਰਪਿਤ ਸਵਾਮੀ ਗਿਆਨ ਚੰਦ ਜੀ ਮਹਾਰਾਜ ਦੀ ਕ੍ਰਿਪਾ ਸਦਕਾ ਸ੍ਰੀ ਕ੍ਰਿਸ਼ਨ ਕ੍ਰਿਪਾ ਪਰਿਵਾਰ ਚੱਕ ਮਾਧੋ ਸਿੰਘ ਵਲੋਂ ਸਰਕਾਰੀ ਹਸਪਤਾਲ ਵਿਖੇ ਮਰੀਜ਼ਾਂ ਨੰੂ ਫਲ ਤੇ ਦੁੱਧ ਆਦਿ ਵੰਡੇ ਗਏ | ਮੁੱਖ ਸੇਵਾਦਾਰ ਸੇਵਾ ਮੁਕਤ ਐਸ.ਡੀ.ਓ. ਐਨ.ਡੀ. ਸ਼ਰਮਾ ਨੇ ਦੱਸਿਆ ਕਿ ਕ੍ਰਿਪਾ ਪਰਿਵਾਰ ਵਲੋਂ ਪਠਾਨਕੋਟ ਵਿਕਾਸ ਮੰਚ ਵਲੋਂ ਲੋੜਵੰਦਾਂ ਨੰੂ ਭੋਜਣ ਦੇਣ ਲਈ ਚਲਾਈ ਸਸਤੀ ਰਸੋਈ ਲਈ 5100 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਤੇ ਮਰੀਜ਼ਾਂ ਦੇ ਛੇਤੀ ਠੀਕ ਹੋਣ ਲਈ ਅਰਦਾਸ ਕੀਤੀ ਗਈ ਤੇ ਸਸਤੀ ਰਸੋਈ ਲਈ ਰਾਸ਼ਨ ਵੀ ਭੇਟ ਕੀਤਾ ਗਿਆ | ਇਸ ਮੌਕੇ ਅਸ਼ਵਨੀ ਭਾਟੀਆ, ਨੀਤੂ ਭਾਟੀਆ, ਅਨੀਤਾ ਸ਼ਰਮਾ, ਜਵਾਹਰ ਚੋਪੜਾ, ਵਿਨੀਤਾ ਚੋਪੜਾ, ਪ੍ਰੇਮ ਚੋਪੜਾ ਅਤੇ ਅਨੀਤਾ ਮਹਾਜਨ ਹਾਜ਼ਰ ਸਨ |