ਤਿੱਬੜ, 18 ਫਰਵਰੀ (ਬੋਪਾਰਾਏ)-ਉਪ ਮੰਡਲ ਤਿੱਬੜ ਅਧੀਨ ਆਉਂਦੇ ਬਿਜਲੀ ਘਰ ਬੱਬੇਹਾਲੀ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ ਫੀਡਰ ਅੱਜ 66 ਕੇ.ਵੀ ਬਿਜਲੀ ਘਰ ਬੱਬੇਹਾਲੀ ਵਿਖੇ ਜ਼ਰੂਰੀ ਮੁਰੰਮਤ ਕਾਰਨ ਬੰਦ ਰਹਿਣਗੇ | ਜਾਣਕਾਰੀ ਦਿੰਦੇ ਹੋਏ ਇੰਜ: ਅਰੁਣ ਭਾਰਦਵਾਜ ਉਪ ਮੰਡਲ ਅਫ਼ਸਰ ਨੇ ਦੱਸਿਆ ਕਿ ਉਪ ਮੰਡਲ ਤਿੱਬੜ ਅਧੀਨ ਪੈਂਦੇ ਪਿੰਡ ਬੱਬੇਹਾਲੀ, ਪੰਧੇਰ, ਭੁੱਲੇਚੱਕ, ਥਾਣੇਵਾਲ, ਮੁਸਤਫਾਬਾਦ, ਨਵਾਂ ਪਿੰਡ ਝਾਵਰ, ਪੁਰਾਣਾ ਝਾਵਰ, ਬਾਜੇਚੱਕ ਆਦਿ ਪਿੰਡਾਂ 'ਚ 19 ਫਰਵਰੀ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ |