ਗੁਰਦਾਸਪੁਰ, 18 ਫਰਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ 'ਤੇ ਲੋਕਾਂ ਵਲੋਂ ਆਪਣੇ ਕਾਰੋਬਾਰ ਤੇ ਰਿਹਾਇਸ਼ੀ ਘਰ ਬਣਾਉਣ ਲਈ ਉਸਾਰੀਆਂ ਦਾ ਕੰਮ ਆਰੰਭ ਕੀਤਾ ਹੋਇਆ ਹੈ | ਜਦੋਂ ਕਿ ਕਸਬਾ ਪੁਰਾਣਾ ਸ਼ਾਲਾ ਦਾ ਗੰਦਾ ਪਾਣੀ ਜਿਸ ਨਾਲੇ ਵਿਚ ਪੈਂਦਾ ਹੈ, ਉਸ ਨੰੂ ਲੋਕਾਂ ਵਲੋਂ ਉਸਾਰੀਆਂ ਦੇ ਬਹਾਨੇ ਬੰਦ ਕਰ ਦਿੱਤਾ ਹੈ, ਜਿਸ ਨਾਲ ਭੈੜੀ ਬਦਬੂ ਫੈਲੀ ਹੋਈ ਹੈ | ਇਸ ਪਾਸੇ ਸਬੰਧਿਤ ਵਿਭਾਗ ਧਿਆਨ ਨਹੀਂ ਦੇ ਰਿਹਾ | ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਭਾਵੇਂ ਲੋਕ ਸੜਕ ਕੰਢੇ ਉਸਾਰੀਆਂ ਕਰ ਰਹੇ ਹਨ | ਉਹ ਘਰਾਂ ਦੇ ਰਸਤੇ 'ਚ ਪੁਲੀਆਂ ਨਹੀਂ ਪਾ ਰਹੇ | ਜਿਸ ਕਾਰਨ ਪਾਣੀ ਗੰਦੇ ਨਾਲੇ 'ਚ ਇਕੱਠਾ ਹੋ ਜਾਂਦਾ ਹੈ ਤੇ ਉਸ ਨਾਲ ਕੀੜੇ ਮਕੌੜੇ ਦੀ ਭਰਮਾਰ ਹੋਣ ਕਰਕੇ ਇਲਾਕੇ ਅੰਦਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੈ | ਉਨ੍ਹਾਂ ਦੱਸਿਆ ਕਿ ਸੜਕ ਕੰਢੇ ਉਸਾਰੀਆਂ ਦਾ ਕੰਮ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਨੇੜੇ ਪੈਂਦੀਆਂ ਜ਼ਮੀਨਾਂ ਵਿਚ ਸੇਮ ਵਧਣ ਨਾਲ ਫ਼ਸਲਾਂ ਵੀ ਪ੍ਰਭਾਵਿਤ ਹੋਣਗੀਆਂ | ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਲਾਕੇ ਅੰਦਰ ਵਿਸ਼ੇਸ਼ ਧਿਆਨ ਦੇ ਕੇ ਰਸਤਿਆਂ 'ਚ ਪੁਲੀਆਂ ਬਣਾਉਣ ਲਈ ਲੋਕਾਂ ਨੰੂ ਹਦਾਇਤਾਂ ਕੀਤਿਆਂ ਜਾਣ |