29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਜਰਮਨ ਪ੍ਰਤੀਨਿਧੀ ਕਿ੍ਸਟਿਨ ਵੋਲਰ ਪਠਾਨਕੋਟ ਦੇ ਪ੍ਰਤਾਪ ਵਰਲਡ ਸਕੂਲ ਪਹੁੰਚੇ

ਅਜੀਤ ਡੈਸਕ 21-02-2026
ਪਠਾਨਕੋਟ, 20 ਫਰਵਰੀ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਨੇ ਕਿ੍ਸਟਿਨ ਵੋਲਰ, ਡਾਇਰੈਕਟਰ ਸੀਨੀਅਰ ਆਊਟਬਾਉਂਡ ਪ੍ਰੋਗਰਾਮ, ਵਾਈ.ਐਫ.ਯੂ. (ਜਰਮਨੀ) ਤੇ ਮਨਮੀਤ ਗਰੇਵਾਲ, ਨੈਸ਼ਨਲ ਡਾਇਰੈਕਟਰ, ਵਾਈ.ਐਫ.ਯੂ. ਇੰਡੀਆ ਦਾ ਆਪਣੇ ਕੈਂਪਸ 'ਚ ਆਉਣ 'ਤੇ ਮਾਣ ਨਾਲ ਸਵਾਗਤ ਕੀਤਾ | ਇਹ ਦੌਰਾ ਅੰਤਰਰਾਸ਼ਟਰੀ ਵਿੱਦਿਅਕ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਵਿਦਿਆਰਥੀਆਂ ਲਈ ਗਲੋਬਲ ਐਕਸਚੇਂਜ ਦੇ ਮੌਕਿਆਂ ਦਾ ਵਿਸਥਾਰ ਕਰਨ ਵੱਲ ਇਕ ਮਹੱਤਵਪੂਰਨ ਕਦਮ ਸੀ | ਆਪਣੇ ਦੌਰੇ ਦੌਰਾਨ ਵਿਸ਼ੇਸ਼ ਮਹਿਮਾਨਾਂ ਨੇ ਸਕੂਲ ਦੇ ਪੂਰੇ ਕੈਂਪਸ ਦਾ ਦੌਰਾ ਕੀਤਾ | ਜਿਸ ਵਿਚ ਕਲਾਸਰੂਮ, ਵਿਗਿਆਨ ਤੇ ਕੰਪਿਊਟਰ ਪ੍ਰਯੋਗਸ਼ਾਲਾਵਾਂ, ਹੋਸਟਲ, ਡਾਇਨਿੰਗ ਹਾਲ, ਖੇਡ ਦੇ ਮੈਦਾਨ ਤੇ ਹੋਰ ਮੁੱਖ ਸਹੂਲਤਾਂ ਸ਼ਾਮਿਲ ਸਨ | ਉਨ੍ਹਾਂ ਸਕੂਲ ਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ, ਵਿਦਿਆਰਥੀਆਂ ਦੇ ਅਨੁਸ਼ਾਸਨ, ਅਕਾਦਮਿਕ ਉੱਤਮਤਾ ਤੇ ਸ਼ਖ਼ਸੀਅਤ ਵਿਕਾਸ ਲਈ ਸੰਪੂਰਨ ਪਹੁੰਚ ਦੀ ਸ਼ਲਾਘਾ ਕੀਤੀ | ਦੋਵਾਂ ਡੈਲੀਗੇਟਾਂ ਨੇ ਵਿਦਿਆਰਥੀਆਂ ਨਾਲ ਸੁਹਿਰਦ ਗੱਲਬਾਤ ਕੀਤੀ ਤੇ ਅੰਤਰਰਾਸ਼ਟਰੀ ਸਿੱਖਿਆ, ਸੱਭਿਆਚਾਰਕ ਆਦਾਨ-ਪ੍ਰਦਾਨ ਦੇ ਤਜਰਬਿਆਂ ਤੇ ਵਿਦੇਸ਼ਾਂ 'ਚ ਪੜ੍ਹਾਈ ਦੇ ਵਿਆਪਕ ਲਾਭਾਂ ਬਾਰੇ ਚਰਚਾ ਕੀਤੀ | ਗੱਲਬਾਤ ਬਹੁਤ ਪ੍ਰੇਰਨਾਦਾਇਕ ਸੀ | ਜਿਸ ਨਾਲ ਵਿਦਿਆਰਥੀਆਂ ਨੂੰ ਵਿਸ਼ਵ-ਵਿਆਪੀ ਵਿੱਦਿਅਕ ਮਾਰਗਾਂ ਅਤੇ ਅੰਤਰ-ਸੱਭਿਆਚਾਰਕ ਸਿੱਖਿਆ ਬਾਰੇ ਪ੍ਰਤੱਖ ਸੂਝ ਪ੍ਰਦਾਨ ਹੋਈ | ਪ੍ਰਤਾਪ ਵਰਲਡ ਸਕੂਲ ਜਰਮਨੀ ਵਿਚ ਇਕ ਸਾਲ ਦੇ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਦਾ ਹੈ, ਜੋ ਵਿਦਿਆਰਥੀਆਂ ਨੂੰ ਜਰਮਨੀ 'ਚ ਪੜ੍ਹਨ ਤੇ ਰਹਿਣ ਦਾ ਇਕ ਪਰਿਵਰਤਨਸ਼ੀਲ ਮੌਕਾ ਪ੍ਰਦਾਨ ਕਰਦਾ ਹੈ | ਇਹ ਪ੍ਰੋਗਰਾਮ ਵਿਦਿਆਰਥੀਆਂ ਦੀ ਸਵੈ-ਨਿਰਭਰਤਾ, ਅਨੁਕੂਲਤਾ, ਲੀਡਰਸ਼ਿਪ ਹੁਨਰ ਤੇ ਇਕ ਵਿਸ਼ਵ-ਵਿਆਪੀ ਦਿ੍ਸ਼ਟੀਕੋਣ ਨੂੰ ਵਿਕਫਸਤ ਕਰਨ 'ਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਇਸ ਮੌਕੇ ਬੋਲਦੇ ਹੋਏ ਕਿ੍ਸਟੀਨ ਵੋਲਰ ਨੇ ਕਿਹਾ ਕਿ ਪ੍ਰਤਾਪ ਵਰਲਡ ਸਕੂਲ ਦੇ ਅਕਾਦਮਿਕ ਮਿਆਰਾਂ ਤੇ ਜੀਵੰਤ ਸਿੱਖਣ ਦੇ ਵਾਤਾਵਰਨ ਤੋਂ ਬਹੁਤ ਪ੍ਰਭਾਵਿਤ ਹਨ | ਇੱਥੋਂ ਦੇ ਵਿਦਿਆਰਥੀ ਆਤਮਵਿਸ਼ਵਾਸ ਤੇ ਉਤਸੁਕਤਾ ਨਾਲ ਭਰੇ ਹੋਏ ਹਨ, ਜੋ ਕਿ ਇਕ ਸਫਲ ਐਕਸਚੇਂਜ ਯਾਤਰਾ ਲਈ ਜ਼ਰੂਰੀ ਗੁਣ ਹਨ | ਪ੍ਰਤਾਪ ਵਰਲਡ ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਤੇ ਪਿ੍ੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਪੀ.ਡਬਲਯੂ.ਐਸ. ਵਿਖੇ ਸਾਡਾ ਮੰਨਣਾ ਹੈ ਕਿ ਸਿੱਖਿਆ ਨੂੰ ਭੂਗੋਲਿਕ ਸੀਮਾਵਾਂ ਤੋਂ ਪਾਰ ਜਾਣਾ ਚਾਹੀਦਾ ਹੈ | ਵਾਈ.ਐਫ.ਯੂ. ਨਾਲ ਸਾਡਾ ਸਹਿਯੋਗ ਵਿਦਿਆਰਥੀਆਂ ਨੂੰ ਇਕ ਅੰਤਰਰਾਸ਼ਟਰੀ ਪਲੇਟਫ਼ਾਰਮ ਪ੍ਰਦਾਨ ਕਰਨ, ਉਨ੍ਹਾਂ ਨੂੰ ਵਿਸ਼ਵ-ਵਿਆਪੀ ਲੀਡਰਸ਼ਿਪ ਤੇ ਸਫ਼ਲਤਾ ਲਈ ਤਿਆਰ ਕਰਨ ਦੇ ਸਾਡੇ ਦਿ੍ਸ਼ਟੀਕੋਣ ਨੂੰ ਹੋਰ ਮਜ਼ਬੂਤ ਕਰਦਾ ਹੈ |
ਪਿਛਲੀ ਖ਼ਬਰ ਪੀ.ਐਸ.ਪੀ.ਸੀ.ਐਲ. ਦੀ ਸਬ ਡਵੀਜ਼ਨ ਨਰੋਟ ਜੈਮਲ ਸਿੰਘ ਤਾਇਨਾਤ ਜੇ.ਈ. ਦੀ ਬਦਲੀ ਨੂੰ ਲੈ ਕੇ ਪ੍ਰਦਰਸ਼ਨ ਅਗਲੀ ਖ਼ਬਰ ਭਾਰਤ-ਪਾਕਿ ਜੰਗ ਦੌਰਾਨ ਜਾਗਿਆ ਜਜ਼ਬਾ-ਕੰਢੀ ਏਰੀਏ ਦੀ ਕੁੜੀ ਪੈਰਾ ਮਿਲਟਰੀ ਫੋਰਸ 'ਚ ਹੋਈ ਭਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।