29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਭਾਰਤ-ਪਾਕਿ ਜੰਗ ਦੌਰਾਨ ਜਾਗਿਆ ਜਜ਼ਬਾ-ਕੰਢੀ ਏਰੀਏ ਦੀ ਕੁੜੀ ਪੈਰਾ ਮਿਲਟਰੀ ਫੋਰਸ 'ਚ ਹੋਈ ਭਰਤੀ

ਅਜੀਤ ਡੈਸਕ 21-02-2026
ਪਠਾਨਕੋਟ, 20 ਫਰਵਰੀ (ਵਿਨੋਦ)-ਭਾਰਤ ਪਾਕਿ ਜੰਗ ਦੌਰਾਨ ਪਠਾਨਕੋਟ ਖੇਤਰ ਇਸ ਜੰਗ ਦਾ ਮੁੱਖ ਕੇਂਦਰ ਰਿਹਾ ਸੀ ਤੇ ਇਸ ਜੰਗ ਵਿਚ ਮਹਿਲਾਵਾਂ ਨੇ ਆਪਣੀ ਵੀਰਤਾ ਦੇ ਜੌਹਰ ਦਿਖਾਏ ਸੀ | ਜਿਸ ਤੋਂ ਪ੍ਰੇਰਿਤ ਹੋ ਕੇ ਪਠਾਨਕੋਟ ਕੰਢੀ ਖੇਤਰ ਦੀ ਘਰੇਲੂ ਕੁੜੀ 'ਤੇ ਵੀ ਇਸ ਦਾ ਕਾਫੀ ਅਸਰ ਹੋਇਆ ਤੇ ਉਸ ਨੇ ਇਸ ਜੰਗ ਤੋਂ ਪ੍ਰੇਰਿਤ ਹੋ ਕੇ ਫ਼ੌਜ 'ਚ ਭਰਤੀ ਹੋਣ ਦਾ ਪੱਕਾ ਮਨ ਬਣਾ ਲਿਆ | ਪਹਿਲੇ ਦੋ ਵਾਰ ਉਹ ਭਰਤੀ ਹੋਣ ਵਿਚ ਕਾਮਯਾਬ ਨਾ ਹੋ ਸਕੀ | ਪਰ ਉਸ ਦੇ ਹੌਂਸਲੇ ਨਹੀਂ ਡਿੱਗੇ ਤੇ ਤੀਸਰੀ ਵਾਰ ਉਸ ਦੀ ਪੈਰਾ ਮਿਲਟਰੀ ਫੋਰਸ ਦਾ ਟੈੱਸਟ ਪਾਸ ਕਰਕੇ ਚੋਣ ਹੋ ਗਈ | ਉਸ ਦੇ ਪਿੰਡ 'ਚ ਕੁੜੀ ਦੇ ਭਰਤੀ ਹੋਣ 'ਤੇ ਜਸ਼ਨ ਦਾ ਮਾਹੌਲ ਬਣ ਗਿਆ | ਪਿੰਡ ਦੀਆਂ ਅÏਰਤਾਂ ਤੇ ਮਰਦਾਂ ਵਲੋਂ ਹਾਰ ਪਾ ਕੇ ਪਿੰਡ ਆਉਣ 'ਤੇ ਕੁੜੀ ਦਾ ਸਵਾਗਤ ਕੀਤਾ ਗਿਆ ਤੇ ਲੱਡੂ ਵੰਡੇ ਗਏ | ਜਾਣਕਾਰੀ ਦਿੰਦੇ ਹੋਏ ਤਨੂ ਠਾਕੁਰ ਨੇ ਦੱਸਿਆ ਕਿ ਭਾਰਤ ਪਾਕਿ ਜੰਗ ਦੇ ਦੌਰਾਨ ਉਸ ਦੇ ਅੰਦਰ ਇਕ ਜਜ਼ਬਾ ਜਾਗਿਆ ਸੀ | ਉਸ ਨੇ ਦੇਖਿਆ ਕਿ ਜੰਗ ਦੌਰਾਨ ਮਹਿਲਾਵਾਂ ਨੇ ਵੀ ਦੁਸ਼ਮਣ ਦੇ ਛੱਕੇ ਛੁਡਾਏ ਤੇ ਉਸ ਨੇ ਮਨ ਬਣਾ ਲਿਆ ਉਹ ਵੀ ਵਰਦੀ ਪਾ ਕੇ ਦੇਸ਼ ਦੀ ਸੇਵਾ ਕਰੇਗੀ | ਉਸ ਨੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਦੋ ਵਾਰ ਅਸਫ਼ਲ ਰਹਿਣ ਦੇ ਬਾਵਜੂਦ ਵੀ ਉਸ ਨੇ ਹਿੰਮਤ ਨਹੀਂ ਹਾਰੀ ਤੇ ਤੀਜੀ ਵਾਰੀ ਉਸ ਨੇ ਟੈੱਸਟ ਪਾਸ ਕੀਤਾ | ਉਸ ਨੇ ਦੱਸਿਆ ਕਿ ਜੇ ਆਪਣੇ ਮਨ ਵਿਚ ਕੋਈ ਵੀ ਲੜਕੀ ਪੱਕਾ ਇਰਾਦਾ ਕਰ ਲਵੇ ਕਿ ਉਸ ਨੇ ਕੁਛ ਬਣਨਾ ਹੈ ਤਾਂ ਉਸ ਨੰੂ ਕੋਈ ਨਹੀਂ ਰੋਕ ਸਕਦਾ, ਉਹ ਆਪਣੇ ਬੁਲੰਦ ਇਰਾਦਿਆਂ ਦੇ ਚੱਲਦੇ ਆਪਣਾ ਮੁਕਾਮ ਹਾਸਿਲ ਕਰ ਸਕਦੀ ਹੈ | ਉਸ ਨੇ ਬਾਕੀ ਲੜਕੀਆਂ ਨੂੰ ਵੀ ਸੁਨੇਹਾ ਦਿੱਤਾ ਹੈ ਕਿ ਉਹ ਇਹ ਨਾ ਸੋਚਣ ਕਿ ਉਹ ਪਹਾੜਾਂ ਵਿਚ ਰਹਿੰਦੀਆਂ ਹਨ ਜਾਂ ਪਿੰਡਾਂ ਵਿਚ ਰਹਿੰਦੀਆਂ ਹਨ, ਹਰ ਲੜਕੀ ਦੇ ਅੰਦਰ ਝਾਂਸੀ ਦੀ ਰਾਣੀ ਹੈ, ਬੱਸ ਉਸ ਝਾਂਸੀ ਦੀ ਰਾਣੀ ਨੂੰ ਜਗਾਉਣ ਦੀ ਲੋੜ ਹੈ ਤੇ ਫਿਰ ਉਹ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਦੀ ਹੈ |
ਪਿਛਲੀ ਖ਼ਬਰ ਜਰਮਨ ਪ੍ਰਤੀਨਿਧੀ ਕਿ੍ਸਟਿਨ ਵੋਲਰ ਪਠਾਨਕੋਟ ਦੇ ਪ੍ਰਤਾਪ ਵਰਲਡ ਸਕੂਲ ਪਹੁੰਚੇ ਅਗਲੀ ਖ਼ਬਰ ਦੱਖਣੀ ਬਾਈਪਾਸ ਸਥਿਤ ਨਹਿਰ ਦੇ ਪੁਲਾਂ 'ਤੇ ਲੱਗਦੇ ਜਾਮ ਤੋਂ ਇਲਾਕਾ ਨਿਵਾਸੀ ਭਾਰੀ ਪ੍ਰੇਸ਼ਾਨ-ਗਗਨ ਮਰਜਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।