29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਦੱਖਣੀ ਬਾਈਪਾਸ ਸਥਿਤ ਨਹਿਰ ਦੇ ਪੁਲਾਂ 'ਤੇ ਲੱਗਦੇ ਜਾਮ ਤੋਂ ਇਲਾਕਾ ਨਿਵਾਸੀ ਭਾਰੀ ਪ੍ਰੇਸ਼ਾਨ-ਗਗਨ ਮਰਜਾਰਾ

ਅਜੀਤ ਡੈਸਕ 21-02-2026
ਡਾਬਾ/ਲੁਹਾਰਾ, 20 ਫਰਵਰੀ (ਕੁਲਵੰਤ ਸਿੰਘ ਸੱਪਲ)-ਲੁਧਿਆਣਾ ਟੱਪ ਕੇ ਦਿੱਲੀ ਜਾਣ ਵਾਲੇ ਵਾਹਨ ਚਾਲਕਾਂ ਲਈ ਸੂਬਾ ਸਰਕਾਰ ਵਲੋਂ ਭਾਵੇਂ ਉਨ੍ਹਾਂ ਨੂੰ ਟਰੈਫ਼ਿਕ ਜਾਮ ਤੋਂ ਬਚਾਉਣ ਲਈ ਨਹਿਰ ਕਿਨਾਰੇ ਦੱਖਣੀ ਬਾਈਪਾਸ ਚਾਲੂ ਕਰਵਾਇਆ ਹੈ, ਪਰ ਫਿਰ ਵੀ ਲੋਕਾਂ ਨੂੰ ਵੱਡੇ ਜਾਮ ਵਿਚ ਫਸਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਯੂਥ ਅਕਾਲੀ ਦਲ ਦੇ ਸਕੱਤਰ ਗੁਰਦੇਵ ਸਿੰਘ ਗਗਨ ਮਰਜਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੱਖਣੀ ਬਾਈਪਾਸ ਸਥਿਤ ਨਵੇਂ ਬਣ ਰਹੇ ਈਸ਼ਰ ਨਗਰ ਅਤੇ ਲੁਹਾਰਾ ਨਹਿਰ ਪੁਲ ਤੋਂ ਇਲਾਵਾ ਜਸਪਾਲ ਬਾਂਗਰ ਨਹਿਰ ਪੁਲ 'ਤੇ ਲੱਗਦੇ ਜਾਮ ਕਾਰਨ ਰਾਹਗੀਰਾਂ ਨੂੰ ਆਪਣਾ ਕੀਮਤੀ ਸਮਾਂ ਖਰਾਬ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਗਗਨ ਮਰਜਾਰਾ ਨੇ ਦੱਸਿਆ ਕਿ ਉਕਤ ਪੁਲਾਂ ਤੋਂ ਸਵੇਰੇ ਅਤੇ ਸ਼ਾਮ ਵੇਲੇ ਜ਼ਿਆਦਾਤਰ ਲੇਬਰ ਅਤੇ ਉਦਯੋਗਪਤੀਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ, ਜਿਸ ਕਾਰਨ ਉਕਤ ਪੁਲਾਂ 'ਤੇ ਟਰੈਫ਼ਿਕ ਜਾਮ ਵਾਲੀ ਸਥਿਤੀ ਬਣ ਜਾਂਦੀ ਹੈ | ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਨਵੇਂ ਬਣ ਰਹੇ ਪੁਲਾਂ ਦੇ ਕੰਮ ਵਿਚ ਤੇਜ਼ੀ ਲਿਆ ਕੇ ਕੰਮ ਨੂੰ ਜਲਦੀ ਮੁਕੰਮਲ ਕਰਵਾ ਕੇ ਲੋਕਾਂ ਨੂੰ ਟਰੈਫ਼ਿਕ ਜਾਮ ਤੋਂ ਛੁਟਕਾਰਾ ਦਵਾਇਆ ਜਾਵੇ |

ਪਿਛਲੀ ਖ਼ਬਰ ਭਾਰਤ-ਪਾਕਿ ਜੰਗ ਦੌਰਾਨ ਜਾਗਿਆ ਜਜ਼ਬਾ-ਕੰਢੀ ਏਰੀਏ ਦੀ ਕੁੜੀ ਪੈਰਾ ਮਿਲਟਰੀ ਫੋਰਸ 'ਚ ਹੋਈ ਭਰਤੀ ਅਗਲੀ ਖ਼ਬਰ ਨਿਊਟਰੀਸ਼ਨ ਜ਼ਿੰਦਗੀ ਦਾ ਆਧਾਰ ਹਨ-ਤਲਵਿੰਦਰ ਆਲਮਗੀਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।