28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨਗਰ ਨਿਗਮ ਐਕਸ਼ਨ ਮੋਡ 'ਚ

ਬਿਲਡਿੰਗ ਨੂੰ ਸੀਲ ਕਰਦੇ ਹੋਏ ਅਧਿਕਾਰੀ | ਤਸਵੀਰ: ਵਿਨੋਦ <br/> 21-02-2026
ਪਠਾਨਕੋਟ, 20 ਫਰਵਰੀ (ਵਿਨੋਦ)-ਨਗਰ ਨਿਗਮ ਵਲੋਂ ਗੈਰ ਕਾਨੰੂਨੀ ਬਿਲਡਿੰਗਾਂ ਨੂੰ ਸੀਲ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਸ਼ੁੱਕਰਵਾਰ ਨੂੰ ਵੀ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਵਲੋਂ ਡਲਹੌਜ਼ੀ ਰੋਡ ਸ਼ਨੀ ਦੇ ਮੰਦਿਰ ਦੇ ਸਾਹਮਣੇ ਓ.ਟੀ.ਸੀ. ਦੇ ਹਜ਼ਾਰ ਗੱਜ ਦੇ ਦਾਇਰੇ ਵਿਚ ਆਉਣ ਵਾਲੀ ਇਕ ਬਿਲਡਿੰਗ ਨੂੰ ਸੀਲ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਟੀ.ਪੀ. ਰਕੇਸ਼ ਕੁਮਾਰ ਨੇ ਦੱਸਿਆ ਕਿ ਓ.ਟੀ.ਪੀ. ਦੇ ਹਜ਼ਾਰ ਗੱਜ ਦੇ ਦਾਇਰੇ ਵਿਚ ਆਉਣ ਵਾਲੀਆਂ ਗੈਰ ਕਾਨੂੰਨੀ ਢੰਗ ਨਾਲ ਉਸਾਰੀਆਂ ਗਈਆਂ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ ਹੈ | ਓ.ਟੀ.ਸੀ. ਦੇ ਹਜ਼ਾਰ ਗੱਜ ਦੇ ਦਾਇਰੇ ਵਿਚ ਕੰਸਟਰੱਕਸ਼ਨ ਕਰਨਾ ਗੈਰ ਕਾਨੂੰਨੀ ਹੈ ਤੇ ਜਿਹੜੀਆਂ ਵੀ ਬਿਲਡਿੰਗਾਂ ਸਬੰਧੀ ਜਾਣਕਾਰੀ ਮਿਲ ਰਹੀ ਹੈ, ਉਨ੍ਹਾਂ ਨੂੰ ਸੀਲ ਕੀਤਾ ਜਾ ਰਿਹਾ ਹੈ ਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ |
ਪਿਛਲੀ ਖ਼ਬਰ ਸ਼ਾਹ ਕਾਲੋਨੀ 'ਚ ਨਵੀਂ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਵਿਚ ਕੀਤੇ ਗਏ ਬਦਲਾਵਾਂ ਦਾ ਕਾਂਗਰਸ ਵਲੋਂ ਵਿਰੋਧ ਰਹੇਗਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।