28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸ਼ਾਹ ਕਾਲੋਨੀ 'ਚ ਨਵੀਂ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

ਅਜੀਤ ਡੈਸਕ 21-02-2026
ਪਠਾਨਕੋਟ, 20 ਫਰਵਰੀ (ਸੰਧੂ)-ਪਠਾਨਕੋਟ ਸ਼ਹਿਰ ਵਿਚ 8.5 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੇ ਹਿੱਸੇ ਵਜੋਂ ਸ਼ਾਹ ਕਾਲੋਨੀ ਵਿਚ ਇਕ ਨਵੀਂ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ 'ਆਪ' ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਵਲੋਂ ਕੀਤਾ ਗਿਆ | ਇਸ ਮੌਕੇ ਸਥਾਨਿਕ ਨਿਵਾਸੀਆਂ ਨੇ ਸੂਬਾ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੇ ਕਿਹਾ ਕਿ ਇਲਾਕੇ ਦੇ ਸਮੁੱਚੇ ਵਿਕਾਸ ਲਈ ਪੜਾਅ ਵਾਰ ਕੰਮ ਕੀਤਾ ਜਾ ਰਿਹਾ ਹੈ | ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਰੋਹਿਤ ਮਹਾਜਨ, ਅਮਿਤ ਠਾਕੁਰ ਰੰਮੀ, ਅਰੁਣ ਮੱਟੂ, ਈਸ਼ਾਨ ਸ਼ਰਮਾ (ਈਸ਼ੂ) ਅਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀ ਨੇ ਜੇ.ਈ.ਈ. ਮੇਨਜ਼ 'ਚ ਲਏ 98.7 ਫੀਸਦੀ ਅੰਕ ਅਗਲੀ ਖ਼ਬਰ ਨਗਰ ਨਿਗਮ ਐਕਸ਼ਨ ਮੋਡ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।