29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗੁਰੂਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਡਾ. ਗਗਨਦੀਪ ਸਿੰਘ ਦੀ ਪੁਸਤਕ ਰਿਲੀਜ਼ ਕੀਤੀ

ਅਜੀਤ ਡੈਸਕ 22-02-2026
ਬਟਾਲਾ, 21 ਫਰਵਰੀ (ਸਤਿੰਦਰ ਸਿੰਘ)-ਬੇਰਿੰਗ ਯੂਨੀਅਨ ਕਿ੍ਸ਼ਚੀਅਨ ਕਾਲਜ ਦੇ ਪ੍ਰੋਫੈਸਰ ਡਾਕਟਰ ਗਗਨਦੀਪ ਸਿੰਘ ਵਲੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਆਪਣੀ ਪੁਸਤਕ Tਨਵ ਚੇਤਨਾ : ਸਮੀਖਿਆਤਮਕ ਲੇਖ ਸੰਗ੍ਰਹਿT ਰਿਲੀਜ ਕੀਤੀ ਗਈ | ਇਸ ਸਮੇਂ ਕੰਧ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਵਿੰਦਰ ਸਿੰਘ ਅਤੇ ਸਾਧ ਸੰਗਤ ਹਾਜ਼ਰ ਸੀ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨ ਉਪਰੰਤ ਪੁਸਤਕ ਦੀ ਰਿਲੀਜਿੰਗ ਹੋਈ | ਫਿਰ ਪ੍ਰੋਫੈਸਰ ਗਗਨਦੀਪ ਸਿੰਘ ਨੂੰ ਸਿਰੋਪਾਓ ਦੇ ਨਾਲ ਸਨਮਾਨਿਤ ਕੀਤਾ ਗਿਆ | ਇਸ ਪੁਸਤਕ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਉਸ ਦੇ ਕਾਰਨ ਬਿਆਨ ਕੀਤੇ ਗਏ ਹਨ | ਖਲੀਲ ਜਿਬਰਾਨ, ਅਡੋਲਫ ਹਿਟਲਰ, ਜੋਸਫ ਸਟਾਲਿਨ, ਰਸੀਆ ਯੂਕਰੇਨ ਸੰਬੰਧ, ਅਮਰੀਕਾ ਅਤੇ ਰੂਸ ਦਾ ਮਿਸਾਇਲੀ ਸਮਝੌਤਾ ਰੱਦ ਹੋਣਾ, ਕਿਸਾਨੀ ਜੀਵਨ, ਗੁਰਮੁਖ ਜੀਵਨ, ਸ੍ਰੀ ਲੰਕਾ ਦਾ ਸੰਕਟ, ਸਵਾਮੀਨਾਥਨ ਆਯੋਗ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਇਕੋ ਦਿਨ ਆਉਣਾ, ਇਹ ਸਭ ਖੱੁਲ ਕੇ ਵਰਣਨ ਅਤੇ ਵਿਚਾਰ ਕੀਤੀ ਗਈ ਹੈ |
ਪਿਛਲੀ ਖ਼ਬਰ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਅਧਿਆਪਕ ਸਾਹਿਤਕ ਮੰਚ ਪੰਜਾਬ ਵਲੋਂ ਸੈਮੀਨਾਰ ਅਤੇ ਕਵੀ ਦਰਬਾਰ ਅਗਲੀ ਖ਼ਬਰ ਰਿਆੜਕੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਮਾਂ ਬੋਲੀ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।