29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਅਧਿਆਪਕ ਸਾਹਿਤਕ ਮੰਚ ਪੰਜਾਬ ਵਲੋਂ ਸੈਮੀਨਾਰ ਅਤੇ ਕਵੀ ਦਰਬਾਰ

ਅਜੀਤ ਡੈਸਕ 22-02-2026
ਬਟਾਲਾ, 21 ਫਰਵਰੀ (ਸਤਿੰਦਰ ਸਿੰਘ)-ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਅਧਿਆਪਕ ਸਾਹਿਤਕ ਮੰਚ ਪੰਜਾਬ ਵਲੋਂ ਸਥਾਨਕ ਐਸ.ਐੱਲ. ਬਾਵਾ ਡੀ.ਏ.ਵੀ. ਕਾਲਜ ਵਿਖੇ ਪਿ੍ੰਸੀਪਲ ਡਾ. ਵਰਿੰਦਰ ਭਾਟੀਆ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਕਵੀ ਡਾ. ਰਵਿੰਦਰ ਵਲੋਂ ਮੁੱਖ ਮਹਿਮਾਨ, ਪਿ੍ੰਸੀਪਲ ਡਾ. ਵਰਿੰਦਰ ਭਾਟੀਆ, ਸ਼੍ਰੀ ਪੀ.ਸੀ. ਪਿਆਸਾ, ਸ: ਹਰਪਾਲ ਸਿੰਘ ਸੰਧਾਵਾਲੀਆ, ਪਿ੍ੰ. ਹਰਪ੍ਰੀਤ ਸਿੰਘ ਹੁੰਦਲ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡਾ. ਪਰਮਜੀਤ ਸਿੰਘ ਕਲਸੀ ਵਲੋਂ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ | ਇਸ ਦੌਰਾਨ ਅਧਿਆਪਕ ਸਾਹਿਤਕ ਮੰਚ ਪੰਜਾਬ ਦੇ ਪ੍ਰਧਾਨ ਸ: ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਅਧਿਆਪਕ ਸਮਾਜ ਦਾ ਚਾਨਣ ਮੁਨਾਰਾ ਹਨ, ਜੋ ਕਿ ਸਮਾਜ ਨੂੰ ਸੇਧ ਦੇਣ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ | ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਸਾਹਿਤ ਨਾਲ ਜੋੜਨ ਲਈ ਅਜਿਹੇ ਕਵੀ ਦਰਬਾਰ ਤੇ ਸਾਹਿਤਕ ਸਮਾਗਮ ਭਵਿੱਖ ਵਿਚ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜੀ ਆਪਣੇ ਸਾਹਿਤ ਤੇ ਸੱਭਿਆਚਾਰ ਨਾਲ ਜੁੜ ਸਕਣ ਅਤੇ ਵਿਦਿਆਰਥੀਆਂ ਨੂੰ ਸਿਹਤਮੰਦ ਸਾਹਿਤ ਪੜ੍ਹਨ ਲਈ ਜਾਗਰੂਕ ਕੀਤਾ ਜਾ ਸਕੇ | ਇਸ ਦੌਰਾਨ ਅੱਜ ਲੇਖਕਾਂ ਦੀਆਂ ਵੱਖ-ਵੱਖ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ | ਇਸ ਮੌਕੇ ਹਾਜ਼ਰ ਕਵੀਆਂ ਅਤੇ ਲੇਖਕਾਂ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕਰ ਕੇ ਸਮਾਗਮ ਨੂੰ ਚਾਰ ਚੰਨ ਲਗਾਏ | ਇਸ ਮੌਕੇ ਸ: ਅਮਰਜੀਤ ਸਿੰਘ ਭਾਟੀਆ, ਡਾ. ਗੁਰਵੰਤ ਸਿੰਘ, ਗੁਰਮੀਤ ਸਿੰਘ ਭੋਮਾ, ਗੁਰਮੀਤ ਸਿੰਘ ਬਾਜਵਾ, ਗਗਨਦੀਪ ਸਿੰਘ, ਸਤਿੰਦਰ ਕੌਰ ਕਾਹਲੋਂ, ਮੈਨੇਜਰ ਅਤਰ ਸਿੰਘ, ਡਾ. ਸਰਵਣ ਸਿੰਘ, ਵਿਜੇ ਅਗਨੀਹੋਤਰੀ ਰਣਜੀਤ ਕੌਰ ਬਾਜਵਾ, ਕਵੀ ਗੁਰਚਰਨ ਸਿੰਘ ਗਾਂਧੀ, ਸੁਲਤਾਨ ਭਾਰਤੀ, ਅਜੀਤ ਕੰਵਲ, ਜਸਪਾਲ ਸਿੰਘ, ਭੁਪਿੰਦਰ ਸਿੰਘ ਪੰਛੀ ਅਤੇ ਸਮਾਜ ਸੇਵਕ ਸ਼ੰਮੀ ਕਪੂਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬ੍ਰਹਮ ਗਿਆਨੀ ਸਵਾਮੀ ਸਰੂਪਾਨੰਦ ਜੀ ਦੀ ਯਾਦ 'ਚ 2 ਰੋਜ਼ਾ ਖੇਡ ਮੇਲੇ ਦੀ ਹੋਈ ਸ਼ੁਰੂਆਤ ਅਗਲੀ ਖ਼ਬਰ ਗੁਰੂਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਡਾ. ਗਗਨਦੀਪ ਸਿੰਘ ਦੀ ਪੁਸਤਕ ਰਿਲੀਜ਼ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।