01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂ ਵਿਦਿਆਲਿਆ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ

ਅਜੀਤ ਡੈਸਕ 22-02-2026
ਪਠਾਨਕੋਟ, 21 ਫਰਵਰੀ (ਸੰਧੂ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂ ਵਿਦਿਆਲਿਆ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦੇ ਅਗਵਾਈ ਕਾਲਜ ਦੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਕੀਤੀ | ਇਸ ਮੌਕੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਮਾਂ ਬੋਲੀ ਦੀ ਮਹੱਤਤਾ ਤੇ ਸਮਾਨਤਾ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਮਾਂ ਬੋਲੀ ਬੱਚੇ ਨੂੰ ਮਾਂ ਦੇ ਦੁੱਧ ਨਾਲ ਮਿਲਦੀ ਹੈ, ਬੱਚਾ ਇਸ ਵਿਚ ਜੰਮਦਾ ਹੈ, ਪਲਦਾ ਹੈ ਤੇ ਵੱਡਾ ਹੁੰਦਾ ਹੈ | ਮਾਂ ਬੋਲੀ ਮਨੁੱਖ ਨੂੰ ਪਾਲਦੀ ਹੈ ਤੇ ਸੰਵਾਰਦੀ ਹੈ, ਇਸ ਲਈ ਸਾਨੂੰ ਮਾਂ ਬੋਲੀ ਨਾਲ ਪਿਆਰ ਤੇ ਸਤਿਕਾਰ ਕਰਨਾ ਚਾਹੀਦਾ ਹੈ | ਇਸ ਮੌਕੇ ਪੰਜਾਬੀ ਬੋਲਣ, ਪੰਜਾਬੀ ਲਿਖਣ, ਪੰਜਾਬੀ ਪੜ੍ਹਨ ਦਾ ਸੰਕਲਪ ਵਿਦਿਆਰਥਣਾਂ ਵਲੋਂ ਲਿਆ ਗਿਆ | ਵਿਦਿਆਰਥਣਾਂ ਨੇ ਮਾਂ ਬੋਲੀ ਦੀ ਮਹੱਤਤਾ 'ਤੇ ਲੇਖ ਲਿਖ ਕੇ, ਕਵਿਤਾ ਗਾ ਕੇ ਤੇ ਚਾਰਟ ਬਣਾ ਕੇ ਮੁਕਾਬਲੇ ਵਿਚ ਹਿੱਸਾ ਲਿਆ | ਜੇਤੂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਡਮ ਰੀਤੀ ਮਹਾਜਨ, ਮੈਡਮ ਰਿੰਕੀ ਬਾਲਾ, ਡਾ: ਪਿ੍ਯੰਕਾ ਮਹਾਜਨ, ਮਨੋਜ ਗੁਪਤਾ, ਸੋਨਾਲੀ ਮਹਾਜਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀ ਨੇ ਐਨ.ਡੀ.ਏ ਅਤੇ ਐਸ.ਐਸ.ਬੀ. ਪਾਸ ਕਰਕੇ ਭਾਰਤੀ ਫ਼ੌਜ 'ਚ ਬਣਾਇਆ ਸਥਾਨ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।