01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀ ਨੇ ਐਨ.ਡੀ.ਏ ਅਤੇ ਐਸ.ਐਸ.ਬੀ. ਪਾਸ ਕਰਕੇ ਭਾਰਤੀ ਫ਼ੌਜ 'ਚ ਬਣਾਇਆ ਸਥਾਨ

ਅਜੀਤ ਡੈਸਕ 22-02-2026
ਪਠਾਨਕੋਟ, 21 ਫਰਵਰੀ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ ਇਕ ਪ੍ਰਤਿਭਾਸ਼ਾਲੀ ਵਿਦਿਆਰਥੀ ਪਿ੍ੰਸ ਮਲੇਕਾ ਨੇ ਵਕਾਰੀ ਰਾਸ਼ਟਰੀ ਰੱਖਿਆ ਅਕੈਡਮੀ (ਐਨ.ਡੀ.ਏ ) ਦੀ ਲਿਖਤੀ ਪ੍ਰੀਖਿਆ ਅਤੇ ਸੇਵਾਵਾਂ ਚੋਣ ਬੋਰਡ (ਐਸ.ਐਸ.ਬੀ) ਦੀ ਇੰਟਰਵਿਊ ਸਫਲਤਾ ਪੂਰਵਕ ਪਾਸ ਕਰ ਲਿਆ ਹੈ | ਉਹ ਹੁਣ ਭਾਰਤੀ ਫ਼ੌਜ ਵਿਚ ਸ਼ਾਮਿਲ ਹੋਣ ਲਈ ਤਿਆਰ ਹੈ ਜੋ ਕਿ ਰਾਸ਼ਟਰ ਪ੍ਰਤੀ ਆਪਣੀ ਸੇਵਾ ਵਿਚ ਮਾਣ ਵਾਲੀ ਸ਼ੁਰੂਆਤ ਹੈ | ਪਿ੍ੰਸ ਨੇ ਹਮੇਸ਼ਾ ਅਨੁਸ਼ਾਸਨ, ਅਗਵਾਈ ਅਤੇ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ ਹੈ | ਉਹ ਸਕੂਲ ਦੇ ਵਿਸ਼ੇਸ਼ ਐਨ.ਡੀ.ਏ ਪ੍ਰੋਗਰਾਮ ਦਾ ਹਿੱਸਾ ਸੀ, ਜਿੱਥੇ ਉਸ ਨੰੂ ਅਕਾਦਮਿਕ ਮਾਰਗ ਦਰਸ਼ਨ, ਸਰੀਰਕ ਸਿਖਲਾਈ ਅਤੇ ਸ਼ਖ਼ਸੀਅਤ ਵਿਕਾਸ ਦੁਆਰਾ ਰੱਖਿਆ ਸੇਵਾਵਾਂ ਲਈ ਤਿਆਰ ਕੀਤਾ ਜਾਂਦਾ ਸੀ | ਇਸ ਤੋਂ ਇਲਾਵਾ ਪਿ੍ੰਸ ਸਕੂਲ ਦੇ ਐਨ.ਸੀ.ਸੀ ਆਰਮੀ ਵਿੰਗ ਦਾ ਇਕ ਸਰਗਰਮ ਮੈਂਬਰ ਸੀ, ਜਿੱਥੇ ਉਸ ਨੇ ਆਪਣੀ ਲੀਡਰਸ਼ਿਪ, ਅਨੁਸ਼ਾਸਨ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ | ਉਸ ਦੀ ਪ੍ਰਾਪਤੀ ਉਸ ਦੀ ਸਖ਼ਤ ਮਿਹਨਤ, ਸਮਰਪਣ ਅਤੇ ਅਟੱਲ ਦਿ੍ੜ੍ਹਤਾ ਦਾ ਪ੍ਰਮਾਣ ਹੈ | ਸਕੂਲ ਪਰਿਵਾਰ ਵਲੋਂ ਇਸ ਵਿਲੱਖਣ ਸਫਲਤਾ ਲਈ ਪਿ੍ੰਸ ਅਤੇ ਉਸ ਦੇ ਮਾਪਿਆਂ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਡਾਇਰੈਕਟਰ ਸੰਨੀ ਮਹਾਜਨ ਅਤੇ ਪਿ੍ੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਪਿ੍ੰਸ ਦੀ ਪ੍ਰਾਪਤੀ ਸਾਡੀ ਸੰਸਥਾ ਲਈ ਮਾਣ ਵਾਲੀ ਗੱਲ ਹੈ | ਪ੍ਰਤਾਪ ਵਰਲਡ ਸਕੂਲ ਵਿਖੇ ਅਸੀਂ ਨਾ ਸਿਰਫ਼ ਅਕਾਦਮਿਕ ਉੱਤਮਤਾ, ਸਗੋਂ ਚਰਿੱਤਰ, ਹਿੰਮਤ ਤੇ ਵਚਨਬੱਧਤਾ ਨੂੰ ਵੀ ਵਿਕਸਤ ਕਰਦੇ ਹਾਂ | ਐਨ.ਡੀ.ਏ ਅਤੇ ਐਸ.ਐਸ.ਬੀ ਵਿਚ ਉਸ ਦੀ ਸਫਲਤਾ ਸਾਡੇ ਮਾਰਗ ਦਰਸ਼ਨ ਤੇ ਕਦਰਾਂ-ਕੀਮਤਾਂ ਦਾ ਪ੍ਰਮਾਣ ਹੈ | ਅਸੀਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ |
ਪਿਛਲੀ ਖ਼ਬਰ ਬਕਨੌਰ ਦੇ ਵਿਅਕਤੀ ਨੰੂ ਲਾਵਾਰਸ ਕੁੱਤਿਆਂ ਨੇ ਵੱਢਿਆ ਅਗਲੀ ਖ਼ਬਰ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂ ਵਿਦਿਆਲਿਆ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।