01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਏ. ਐਂਡ ਐਮ. ਇੰਸਟੀਚਿਊਟ ਦਾ ਕੀਤਾ ਵਿੱਦਿਅਕ ਦੌਰਾ

ਅਜੀਤ ਡੈਸਕ 22-02-2026
ਪਠਾਨਕੋਟ, 21 ਫਰਵਰੀ (ਸੰਧੂ)-ਸਕੂਲ ਆਫ਼ ਐਮੀਨੈਂਸ ਪਠਾਨਕੋਟ ਦੇ ਵਿਦਿਆਰਥੀਆਂ ਨੇ ਏ. ਐਂਡ ਐਮ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦਾ ਵਿੱਦਿਅਕ ਦੌਰਾ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ ਤੇ ਉੱਥੋਂ ਦੀਆਂ ਅਕਾਦਮਿਕ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਸੰਸਥਾ ਦੇ ਡਾਇਰੈਕਟਰ ਡਾ. ਸੰਦੀਪ ਸ਼ਰਮਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਤੇ ਕੋਰਸਾਂ ਨਾਲ ਜੁੜੇ ਰੁਜ਼ਗਾਰ ਦੇ ਮੌਕਿਆਂ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਇਸ ਸਾਲ ਸ਼ੁਰੂ ਹੋਣ ਵਾਲੇ ਨਵੇਂ ਕੋਰਸਾਂ ਜਿਨ੍ਹਾਂ 'ਚ ਬੀ. ਐਸ. ਸੀ. (ਸਾਈਬਰ ਸੁਰੱਖਿਆ), ਬੀ. ਐਸ. ਸੀ. (ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ) ਅਤੇ ਬੈਚਲਰ ਇਨ ਹਸਪਤਾਲ ਐਡਮਨਿਸਟੇ੍ਰਸ਼ਨ, ਬੈਚਲਰ ਆਫ਼ ਆਰਟਸ (ਬੀ. ਏ.), ਐਮ. ਐਸ. ਸੀ. ਹੋਟਲ ਮੈਨੇਜਮੈਂਟ, ਬੈਚਲਰ ਇਨ ਵੈੱਬ ਟੈਕਨਾਲੋਜੀ ਐਂਡ ਮਲਟੀਮੀਡੀਆ, ਬੈਚਲਰ ਇਨ ਬਿਊਟੀ ਥੈਰੇਪੀ ਐਂਡ ਐਸਥੈਟਿਕਸ ਬਾਰੇ ਵੀ ਦੱਸਿਆ | ਇਸ ਮੌਕੇ ਐਚ. ਓ. ਡੀ. ਨਿਧੀ ਗੁਪਤਾ, ਐਚ. ਓ. ਡੀ. ਅੰਕੁਸ਼ ਚੌਧਰੀ, ਐਚ. ਓ. ਡੀ. ਜਤਿਨ ਕੁਮਾਰ, ਭਾਵਨਾ ਗੁਲ੍ਹਾਟੀ, ਅੰਜਲੀ, ਆਸ਼ਾ, ਨੇਹਾ ਬਾਲਾ, ਅਰਪਿਤਾ, ਮਾਨਸੀ, ਭੁਵਨੇਸ਼ ਪਠਾਨੀਆ, ਸ਼ਾਇਨਾ, ਸ਼ਾਲੂ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਰਾਮ ਸ਼ਰਨਮ ਕਾਲੋਨੀ ਨਜ਼ਦੀਕ ਓ. ਟੀ. ਸੀ. ਦੇ ਦਾਇਰੇ 'ਚ ਉਸਾਰੀ ਜਾ ਰਹੀ ਬਿਲਡਿੰਗ ਅਗਲੀ ਖ਼ਬਰ 4 ਨੂੰ ਸ੍ਰੀ ਬ੍ਰਾਹਮਣ ਸਭਾ ਦੇ ਆਂਗਣ 'ਚ ਫੁੱਲਾਂ ਦੀ ਹੋਲੀ ਮਨਾਈ ਜਾਵੇਗੀ-ਅਸ਼ਵਨੀ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।