01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਰਾਮ ਸ਼ਰਨਮ ਕਾਲੋਨੀ ਨਜ਼ਦੀਕ ਓ. ਟੀ. ਸੀ. ਦੇ ਦਾਇਰੇ 'ਚ ਉਸਾਰੀ ਜਾ ਰਹੀ ਬਿਲਡਿੰਗ

ਅਜੀਤ ਡੈਸਕ 22-02-2026
ਪਠਾਨਕੋਟ, 21 ਫਰਵਰੀ (ਵਿਨੋਦ)-ਪਠਾਨਕੋਟ 'ਚ ਓ. ਟੀ. ਸੀ. ਦੇ ਹਜ਼ਾਰ ਮੀਟਰ ਦੇ ਦਾਇਰੇ 'ਚ ਕਿਸੇ ਵੀ ਪ੍ਰਕਾਰ ਦੀ ਉਸਾਰੀ ਕਰਨ ਤੇ ਰੋਕ ਲਗਾ ਰੱਖੀ ਹੈ, ਇਸ ਦੇ ਬਾਵਜੂਦ ਕਈ ਲੋਕ ਬਿਨਾਂ ਮਨਜ਼ੂਰੀ ਤੋਂ ਨਾਜਾਇਜ਼ ਬਿਲਡਿੰਗਾਂ ਉਸਾਰ ਰਹੇ ਹਨ | ਹਾਲਾਂਕਿ ਨਗਰ ਨਿਗਮ ਵਲੋਂ ਕਈ ਬਿਲਡਿੰਗਾਂ ਨੂੰ ਸੀਲ ਵੀ ਕੀਤਾ ਗਿਆ ਪਰ ਇਸ ਦੇ ਬਾਵਜੂਦ ਨਾਜਾਇਜ਼ ਉਸਾਰੀ ਦਾ ਸਿਲਸਿਲਾ ਜਾਰੀ ਹੈ | ਨਾਜਾਇਜ਼ ਉਸਾਰੀ ਦਾ ਇਕ ਮਾਮਲਾ ਰਾਮ ਸ਼ਰਨਮ ਕਾਲੋਨੀ ਨਜ਼ਦੀਕ ਓ. ਟੀ. ਸੀ. ਦੇ ਦਾਇਰੇ ਦੇ ਅੰਦਰ ਬਣਾਈ ਜਾ ਰਹੀ ਇਕ ਬਿਲਡਿੰਗ ਦਾ ਸਾਹਮਣੇ ਆਇਆ ਹੈ | ਹੈਰਾਨੀ ਵਾਲੀ ਗੱਲ ਇਹ ਹੈ ਕਿ ਬਿਲਡਿੰਗ ਧਾਰਕ ਵਲੋਂ ਲੈਂਟਰ ਪਾ ਕੇ ਫਸਟ ਫਲੋਰ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਨਗਰ ਨਿਗਮ ਪਹਿਲਾ ਲੈਂਟਰ ਰੋਕਣ ਵਿਚ ਕਾਮਯਾਬ ਨਹੀਂ ਹੋ ਸਕਿਆ ਹੈ ਤੇ ਉਸਾਰੀ ਕਰਨ ਵਾਲੇ ਹੁਣ ਫਸਟ ਫਲੋਰ ਲੈਟਰ ਪਾਉਣ ਦੀ ਤਿਆਰੀ ਵਿਚ ਹਨ |
ਜਿਸ ਦੇ ਚੱਲਦੇ ਨਗਰ ਨਿਗਮ ਦੀ ਕਾਰਜ ਪ੍ਰਣਾਲੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ ਕਿ ਆਿਖ਼ਰਕਾਰ ਇਹ ਬਿਲਡਿੰਗ 'ਤੇ ਲੈਂਟਰ ਕਿਵੇਂ ਪੈ ਗਿਆ ਤੇ ਲਗਾਤਾਰ ਬਿਲਡਿੰਗ ਉੱਪਰ ਫਸਟ ਫਲੋਰ ਦੀ ਬਿਲਡਿੰਗ ਵੀ ਤਿਆਰ ਹੋ ਰਹੀ ਹੈ ਪਰ ਨਗਰ ਨਿਗਮ ਇਸ ਬਿਲਡਿੰਗ ਦਾ ਕੰਮ ਬੰਦ ਕਰਵਾਉਣ 'ਚ ਕਾਮਯਾਬ ਨਹੀਂ ਹੋ ਸਕਿਆ ਹੈ | ਇਸ ਸੰਬੰਧੀ ਨਗਰ ਨਿਗਮ ਬਿਲਡਿੰਗ ਬਰਾਂਚ ਦੇ ਏ. ਟੀ. ਪੀ. ਰਕੇਸ਼ ਕੁਮਾਰ ਨੇ ਕਿਹਾ ਕਿ ਇਸ ਸੰਬੰਧ 'ਚ ਸ਼ਿਕਾਇਤ ਮਿਲੀ ਸੀ ਤੇ ਉਸਾਰੀ ਕਰਨ ਵਾਲਿਆਂ ਨੂੰ ਨੋਟਿਸ ਭੇਜਿਆ ਗਿਆ ਹੈ, ਜਵਾਬ ਨਾ ਆਉਣ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਸਵਰੰਜਲ ਲੂੰਬਾ ਨੇ ਜੇ.ਈ.ਈ ਮੇਨਜ਼ ਪ੍ਰੀਖਿਆ 'ਚੋਂ 99.5 ਫ਼ੀਸਦੀ ਅੰਕ ਲੈ ਕੇ ਆਕਲੈਂਡ ਸਕੂਲ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਏ. ਐਂਡ ਐਮ. ਇੰਸਟੀਚਿਊਟ ਦਾ ਕੀਤਾ ਵਿੱਦਿਅਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।