01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਵਰੰਜਲ ਲੂੰਬਾ ਨੇ ਜੇ.ਈ.ਈ ਮੇਨਜ਼ ਪ੍ਰੀਖਿਆ 'ਚੋਂ 99.5 ਫ਼ੀਸਦੀ ਅੰਕ ਲੈ ਕੇ ਆਕਲੈਂਡ ਸਕੂਲ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 22-02-2026
ਸ਼ਾਹਪੁਰ ਕੰਢੀ, 21 ਫਰਵਰੀ (ਰਣਜੀਤ ਸਿੰਘ)-ਆਕਲੈਂਡ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਜੇ.ਈ.ਈ ਮੇਨਜ਼ 2026 ਦੀ ਪ੍ਰਵੇਸ਼ ਪ੍ਰੀਖਿਆ ਪਾਸ ਕਰਕੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਵਿਦਿਆਰਥੀ ਸਵਰੰਜਲ ਲੂੰਬਾ ਨੇ 99.5 ਫ਼ੀਸਦੀ, ਆਰਸ਼ਿਤ ਠਾਕੁਰ ਨੇ 94.8 ਫ਼ੀਸਦੀ, ਦੇਵਾਂਸ਼ ਸ਼ਰਮਾ ਨੇ 94.8 ਫ਼ੀਸਦੀ ਅਤੇ ਪ੍ਰਣਵ ਸ਼ਰਮਾ ਨੇ 89.3 ਫ਼ੀਸਦੀ ਅੰਕ ਪ੍ਰਾਪਤ ਕਰਕੇ ਇਲਾਕੇ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਸਕੂਲ ਦੇ ਚੇਅਰਪਰਸਨ ਉਰਮਿਲਾ ਠਾਕੁਰ, ਐਮ.ਡੀ ਰਾਜੇਸ਼ ਕਾਂਤਾ ਅਤੇ ਡਾਇਰੈਕਟਰ ਸਵਰਾ ਠਾਕੁਰ ਨੇ ਦੱਸਿਆ ਕਿ ਇਹ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਇਹ ਸਫਲਤਾ ਨਾ ਕੇਵਲ ਵਿਦਿਆਰਥੀਆਂ, ਸਗੋਂ ਮਾਪਿਆਂ ਅਤੇ ਮਿਹਨਤੀ ਸਟਾਫ਼ ਕਾਰਨ ਸੰਭਵ ਹੋਈ ਹੈ | ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੰੂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ |
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ੇ ਦਾ ਸੇਵਨ ਕਰਦੇ ਦੋ ਕਾਬੂ ਅਗਲੀ ਖ਼ਬਰ ਰਾਮ ਸ਼ਰਨਮ ਕਾਲੋਨੀ ਨਜ਼ਦੀਕ ਓ. ਟੀ. ਸੀ. ਦੇ ਦਾਇਰੇ 'ਚ ਉਸਾਰੀ ਜਾ ਰਹੀ ਬਿਲਡਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।