ਪਠਾਨਕੋਟ, 27 ਫਰਵਰੀ (ਸੰਧੂ)-ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਚੱਕੀ ਬੈਂਕ ਰੇਲਵੇ ਸਟੇਸ਼ਨ 'ਤੇ ਪਹੁੰਚਣ 'ਤੇ ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਦੇ ਪ੍ਰਧਾਨ ਮਨੀਸ਼ ਚੌਹਾਨ, ਲਾਇਨ ਐਸ.ਡੀ. ਭੱਲਾ, ਖ਼ਜ਼ਾਨਚੀ ਰਾਜਨ ਗੁਪਤਾ, ਲਾਇਨ ਰਿਤੇਸ਼ ਮਹਾਜਨ, ਲਾਇਨ ਅੰਕੁਸ਼ ਮਹਾਜਨ, ਲਾਇਨ ਵਿਸ਼ਾਲ ਮਹਾਜਨ, ਲਾਇਨ ਵਿਸ਼ਾਲ ਸ਼ਰਮਾ, ਲਾਇਨ ਨਿਪੁਨ ਮਹਾਜਨ, ਲਾਇਨ ਡਾ: ਮਨੂ ਸ਼ਰਮਾ, ਲਾਇਨ ਜਤਿੰਦਰ ਗੁਪਤਾ, ਪ੍ਰਮੇਸ਼ਵਰ ਰਾਣਾ ਤੇ ਹੋਰ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਮਨੀਸ਼ ਚੌਹਾਨ ਨੇ ਕਿਹਾ ਕਿ ਪਠਾਨਕੋਟ ਨੂੰ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਬਹੁਤ ਉਮੀਦਾਂ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਰੇਲ ਰਾਜ ਮੰਤਰੀ ਨੂੰ ਪਠਾਨਕੋਟ 'ਚ ਰੇਲਵੇ ਨੈੱਟਵਰਕ ਨੂੰ ਹੋਰ ਬਿਹਤਰ ਬਣਾਉਣ ਤੇ ਪਠਾਨਕੋਟ ਤੋਂ ਹਿਮਾਚਲ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਲਈ ਕਿਹਾ | ਰੇਲ ਰਾਜ ਮੰਤਰੀ ਨੇ ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਦੇ ਸੁਝਾਅ ਸੁਣੇ ਤੇ ਭਰੋਸਾ ਦਿੱਤਾ ਕਿ ਇਸ 'ਤੇ ਜਲਦੀ ਹੀ ਕੰਮ ਕੀਤਾ ਜਾਵੇਗਾ | ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਠਾਨਕੋਟ ਨੂੰ ਸੁੰਦਰ ਤੇ ਬਿਹਤਰ ਬਣਾਉਣ ਤੇ ਪਠਾਨਕੋਟ 'ਚ ਰੇਲਵੇ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ |