28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਰੈਂਕਰਜ਼ 'ਚ ਨਵੇਂ ਦਾਖ਼ਲਿਆਂ ਲਈ ਮਾਪਿਆਂ 'ਚ ਭਾਰੀ ਉਤਸ਼ਾਹ

ਅਜੀਤ ਡੈਸਕ 28-02-2026
ਬਟਾਲਾ, 27 ਫਰਵਰੀ (ਸਤਿੰਦਰ ਸਿੰਘ)-ਅਕਾਦਮਿਕ ਤੇ ਖੇਡਾਂ ਦੇ ਖੇਤਰਾਂ 'ਚ ਆਪਣੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਪ੍ਰਸਿੱਧ ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਤੇ ਸਪੋਰਟਸ ਅਕੈਡਮੀ ਕੋਟ ਧੰਦਲ 'ਚ ਵਿੱਦਿਅਕ ਵਰ੍ਹੇ 2026-27 ਲਈ ਵੱਖ-ਵੱਖ ਕਲਾਸਾਂ ਦੇ ਦਾਖ਼ਲਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ | ਮਾਪਿਆਂ 'ਚ ਇਨ੍ਹਾਂ ਨਵੇਂ ਦਾਖ਼ਲਿਆਂ ਪ੍ਰਤੀ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਜ਼ਿਕਰਯੋਗ ਹੈ ਕਿ ਰੈਂਕਰਜ਼ ਸਕੂਲ ਪਿਛਲੇ ਲਗਭਗ 11 ਸਾਲਾਂ ਤੋਂ ਵਿਦਿਆ ਦੇ ਖੇਤਰ 'ਚ ਚਾਨਣ ਮੁਨਾਰਾ ਬਣ ਕੇ ਇਲਾਕੇ ਦੇ ਬੱਚਿਆਂ ਲਈ ਵਰਦਾਨ ਸਾਬਿਤ ਹੋਇਆ ਹੈ | ਸਕੂਲ ਬਹੁਤ ਵੱਡੇ ਖੇਤਰ 'ਚ ਫ਼ੈਲਿਆ ਹੋਇਆ ਹੈ, ਜਿਸ ਦੇ ਕੈਂਪਸ ਤੇ ਅੰਦਰ ਹੀ ਹਾਕੀ ਦਾ ਗਰਾਊਾਡ, ਵਾਲੀਬਾਲ ਦੀ ਗਰਾਊਾਡ ਤੇ ਨੈਸ਼ਨਲ ਪੱਧਰ 'ਤੇ ਬਾਕਸਿੰਗ ਰਿੰਗ ਵੀ ਉਪਲੱਬਧ ਹੈ | ਰੈਂਕਰਜ਼ ਦੇ ਵਿਦਿਆਰਥੀ ਸਕੂਲ ਵਲੋਂ ਉਪਲੱਬਧ ਕੀਤੇ ਗਏ ਮਾਹਿਰ ਕੋਚਾਂ ਦੀ ਰਹਿਨੁਮਾਈ ਹੇਠ ਆਏ ਦਿਨ ਵੱਖ-ਵੱਖ ਰਾਸ਼ਟਰੀ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਅੱਵਲ ਪ੍ਰਾਪਤੀਆਂ ਰਾਹੀਂ ਇਲਾਕੇ, ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕਰਦੇ ਹੀ ਰਹਿੰਦੇ ਹਨ |
ਸਕੂਲ ਦਾ ਪੂਰਾ ਕੈਂਪਸ ਹਰ ਪਾਸੇ ਤੋਂ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਹੈ, ਜੋ ਕਿ ਸਕੂਲ ਵਲੋਂ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹੈ | ਦਾਖ਼ਲਿਆਂ ਲਈ ਆਏ ਵੱਖ-ਵੱਖ ਮਾਪਿਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਰੈਂਕਰਜ਼ ਸਕੂਲ ਦੀਆਂ ਵਿਦਿਆ ਤੇ ਖੇਡਾਂ ਪ੍ਰਤੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਬਹੁਤ ਖੁਸ਼ ਤੇ ਸੰਤੁਸ਼ਟ ਹਨ | ਵਿਸ਼ੇਸ਼ ਤੌਰ 'ਤੇ ਉਨ੍ਹਾਂ ਵਲੋਂ ਸਕੂਲ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ, ਜੋ ਕਿ ਹਰੇਕ ਵਿਦਿਆਰਥੀ ਨੂੰ ਬਹੁਤ ਪਿਆਰ ਨਾਲ ਵਿੱਦਿਆ ਦੇ ਰਹੇ ਹਨ | ਇਸ ਮੌਕੇ ਪਿ੍ੰਸੀਪਲ ਹਰਵਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਰੈਂਕਰਜ਼ ਆਪਣੀ ਸਕੂਲ ਵਿਚ ਪੜ੍ਹ ਰਹੇ ਹਰ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਹੈ | ਆਉਣ ਵਾਲੇ ਵਿਦਿਅਕ ਵਰ੍ਹੇ ਲਈ ਵੀ ਸਕੂਲ ਵਲੋਂ ਬਹੁਤ ਸਾਰੀਆਂ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਯੋਜਨਾਵਾਂ ਤਹਿਤ ਵਿਦਿਆਰਥੀਆਂ ਨੂੰ ਅੱਜ ਦੇ ਵਿਗਿਆਨਿਕ ਯੁੱਗ ਦੇ ਬਰਾਬਰ ਕਰਨ ਦੇ ਨਾਲ-ਨਾਲ, ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੀ ਮਾਨਸਿਕ ਤਿਆਰੀ ਤੇ ਚੰਗੇ ਸੰਸਕਾਰਾਂ ਵਲੋਂ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਇਹ ਵਿਦਿਆਰਥੀ ਕਿਸੇ ਵੀ ਤਰ੍ਹਾਂ ਨਾਲ ਆਪਣੇ ਅਮੀਰ ਵਿਰਸੇ ਤੋਂ ਬੇਮੁਖ ਨਾ ਹੁੰਦੇ ਹੋਏ ਇਕ ਚੰਗੇ ਸੰਸਾਰਿਕ ਤੇ ਸਮਾਜਿਕ ਮਨੁੱਖ ਵਜੋਂ ਵਿਚਰਨ | ਉਨ੍ਹਾਂ ਮਾਪਿਆਂ ਵਲੋਂ ਦਾਖਲਿਆਂ ਵਿਚ ਦਿਖਾਏ ਜਾ ਰਹੇ ਉਤਸ਼ਾਹ ਅਤੇ ਵਿਸ਼ਵਾਸ ਲਈ ਆਪਣੇ, ਆਪਣੇ ਸਟਾਫ਼ ਅਤੇ ਪ੍ਰਬੰਧਕਾਂ ਵਲੋਂ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਅੱਜ ਬਰਨਾਲਾ ਵਿਖੇ ਹੋ ਰਹੀ ਰੈਲੀ 'ਚ ਸ਼ਾਮਿਲ ਹੋਣ ਲਈ ਕਾਫ਼ਲਾ ਹੋਵੇਗਾ ਰਵਾਨਾ- ਪ੍ਰਧਾਨ ਪੰਨੂੰ ਅਗਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਪਠਾਨਕੋਟ ਪੁੱਜਣ 'ਤੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।