28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਕੋਰੀਅਰ ਦੀ ਦੁਕਾਨ ਤੋਂ ਚੋਰਾਂ ਨੇ 36 ਹਜ਼ਾਰ ਤੇ ਬੈਟਰਾ ਕੀਤਾ ਚੋਰੀ

ਅਜੀਤ ਡੈਸਕ 28-02-2026
ਘਮਾਣ, 27 ਫਰਵਰੀ (ਬੰਮਰਾਹ)- ਕਸਬਾ ਘੁਮਾਣ ਦੇ ਨਿਊ ਮਾਡਲ ਟਾਉਨ ਕਾਲੋਨੀ 'ਚ ਡੀ.ਐਚ. ਐਲ. ਕੋਰੀਅਰ ਸਰਵਿਸ ਦੀ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਚੋਰਾਂ ਵਲੋਂ 36000 ਰੁਪਏ, ਬੈਟਰਾ ਤੇ ਹੋਰ ਸਾਮਾਨ ਚੋਰੀ ਕਰ ਲਿਆ | ਇਸ ਸਬੰਧੀ ਦੁਕਾਨ ਦੇ ਮਾਲਕ ਰਵੀਕਰਨ ਸਿੰਘ ਨੇ ਦੱਸਿਆ ਕਿ ਸਵੇਰੇ ਜਦ 9 ਵਜੇ ਦੁਕਾਨ ਖੋਲਣ ਲਈ ਘੁਮਾਣ ਪੁੱਜਾ ਤਾਂ ਦੇਖਿਆ ਕਿ ਸ਼ਟਰ ਦੇ ਕੁੰਡੇ ਕਟਰ ਨਾਲ ਕੱਟੇ ਹੋਏ ਸਨ ਤੇ ਦੁਕਾਨ ਦੇ ਅੰਦਰ ਪਿਆ ਸਾਮਾਨ ਖਿਲਰਿਆ ਪਿਆ ਸੀ, ਜਿਸ 'ਚ ਇਕ ਬੈਟਰਾ ਤੇ ਲਾਕਰ ਵਿਚ ਪਏ 36 ਹਜ਼ਾਰ ਰੁਪਏ ਗਾਇਬ ਸਨ | ਉਨ੍ਹਾਂ ਕਿਹਾ ਕਿ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੋਰ ਤੋੜ ਕੇ ਚਲੇ ਗਏ | ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਦਿਖਾਈ ਦੇ ਰਿਹਾ ਹੈ ਕਿ 2 ਮੋਟਰਸਾਈਕਲ ਸਵਾਰ ਸਵੇਰੇ ਕਰੀਬ 2 ਢਾਈ ਵਜੇ ਤੜਕਸਾਰ ਆਉਂਦੇ ਹਨ ਤੇ ਇਸ ਘਟਨਾ ਨੂੰ ਅੰਜਾਮ ਦਿੰਦੇ ਹਨ | ਇਸ ਸਬੰਧੀ ਥਾਣਾ ਘੁਮਾਣ ਵਿਖੇ ਲਿਖਤੀ ਸਿਕਾਇਤ ਦੇ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਪੁਲਿਸ ਚੋਰੀ ਕਰਨ ਵਾਲੇ ਚੋਰਾਂ ਨੂੰ ਜਲਦ ਗਿ੍ਫ਼ਤਾਰ ਕਰੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ |
ਪਿਛਲੀ ਖ਼ਬਰ ਗੁਰਦੁਆਰਾ ਹੰਸਨਾ ਸਾਹਿਬ ਗੋਹਤ ਪੋਖਰ ਦੀਆਂ ਸੰਗਤਾਂ ਵਲੋਂ ਲੰਗਰ ਦੀ ਸੇਵਾ ਦਲਬੀਰ ਪੈਲੇਸ 'ਚ ਹੋਵੇਗੀ ਅਗਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।