28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਗੁਰਦੁਆਰਾ ਹੰਸਨਾ ਸਾਹਿਬ ਗੋਹਤ ਪੋਖਰ ਦੀਆਂ ਸੰਗਤਾਂ ਵਲੋਂ ਲੰਗਰ ਦੀ ਸੇਵਾ ਦਲਬੀਰ ਪੈਲੇਸ 'ਚ ਹੋਵੇਗੀ

ਅਜੀਤ ਡੈਸਕ 28-02-2026
ਗੁਰਦਾਸਪੁਰ, 27 ਫਰਵਰੀ (ਅਸ਼ੋਕ ਸ਼ਰਮਾ)-ਧੰਨ ਧੰਨ ਗੁਰਦੁਆਰਾ ਹੰਸਨਾ ਸਾਹਿਬ ਲਹਿੰਦੀ ਪੱਤੀ ਗੋਹਤ ਪੋਖਰ ਦੀਆਂ ਸੰਗਤਾਂ ਵਲੋਂ ਡੇਰਾ ਬਾਬਾ ਨਾਨਕ ਚੋਲ੍ਹਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਵਾਸਤੇ ਲੰਗਰਾਂ ਦੀ ਸੇਵਾ ਦਲਬੀਰ ਪੈਲੇਸ ਵਿਖੇ ਕੀਤੀ ਜਾਵੇਗੀ | ਜਿਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹਨ | ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਨੌਜਵਾਨ ਲੰਗਰਾਂ ਦੇ ਪ੍ਰਬੰਧਾਂ ਲਈ ਕਾਰਜਾਂ 'ਚ ਜੁੱਟ ਗਏ ਹਨ ਤੇ ਲੰਗਰਾਂ ਲਈ ਇਲਾਕੇ ਦੀਆਂ ਸੰਗਤਾਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ 3 ਮਾਰਚ ਨੰੂ ਹੁਸ਼ਿਆਰਪੁਰ ਤੋਂ ਚੱਲਣ ਵਾਲੇ ਚੋਲ੍ਹਾ ਸਾਹਿਬ ਦੇ ਸੰਗ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ |
ਪਿਛਲੀ ਖ਼ਬਰ ਟਿੱਪਰ ਦੀ ਸਾਈਡ ਵੱਜਣ ਨਾਲ ਮਹਿੰਦਰਾ ਗੱਡੀ ਦਾ ਡਰਾਈਵਰ ਜ਼ਖ਼ਮੀ ਅਗਲੀ ਖ਼ਬਰ ਕੋਰੀਅਰ ਦੀ ਦੁਕਾਨ ਤੋਂ ਚੋਰਾਂ ਨੇ 36 ਹਜ਼ਾਰ ਤੇ ਬੈਟਰਾ ਕੀਤਾ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।