ਧਾਰੀਵਾਲ, 27 ਫਰਵਰੀ (ਜੇਮਸ ਨਾਹਰ)-ਸਥਾਨਕ ਕਾਲਜ ਹਿੰਦੂ ਕੰਨਿਆ ਮਹਾਂਵਿਦਿਆਲਾ ਧਾਰੀਵਾਲ ਵਿਖੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ.) ਧਾਰੀਵਾਲ ਵਲੋਂ ਆਪਣੀਆਂ ਮੰਗਾਂ ਸਬੰਧੀ ਕਾਲਜ ਵਿਖੇ ਦੋ ਪੀਰੀਅਡ ਦਾ ਸਾਂਤਮਈ ਧਰਨਾ ਲਗਾ ਕੇ ਰੋਸ ਪ੍ਰਗਟਾਇਆ ਗਿਆ | ਜ਼ਿਕਰਯੋਗ ਹੈ ਕੇ ਇਸ ਦੌਰਾਨ ਵਿਦਿਆਰਥੀਆ ਦੀ ਪੜ੍ਹਾਈ ਦਾ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਕੀਤਾ ਗਿਆ | ਲਾਇਬ੍ਰੇਰੀ ਦਾ ਕੰਮਕਾਜ ਤੇ ਜਮਾਤਾਂ ਆਮ ਵਾਂਗ ਹੀ ਲੱਗੀਆਂ | ਅਧਿਆਪਕਾਂ ਵਲੋ ਲਗਾਇਆ ਗਿਆ ਇਹ ਧਰਨਾ ਚੌਥੇ ਦਿਨ 'ਚ ਪਹੁੰਚ ਚੁੱਕਾ ਹੈ | ਅਧਿਆਪਕਾਂ ਨੇ ਕਿਹਾ ਕਿ ਪ੍ਰਬੰਧਕਾਂ ਵਲੋਂ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋਏ ਵਾਜਿਬ ਮੰਗਾਂ ਨੂੰ ਪੂਰਿਆਂ ਨਹੀਂ ਕੀਤਾ ਜਾ ਰਿਹਾ, ਜਿਸ ਦੇ ਰੋਸ ਵਜੋਂ ਉਨ੍ਹਾਂ ਵਲੋਂ ਧਰਨਾ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਵਾਜਬ ਮੰਗਾਂ ਨੂੰ ਨਿਰਧਾਰਤ ਸਮੇਂ ਅੰਦਰ ਨਾ ਮੰਨਿਆ ਗਿਆ ਤਾਂ ਇਹ ਸੰਘਰਸ਼ ਹੋਰ ਤੇਜ ਹੋਵੇਗਾ | ਇਸ ਮੌਕੇ ਡਾ. ਸੀਮਾ ਸੈਣੀ, ਸ੍ਰੀਮਤੀ ਸੁਮਨ ਬਾਲਾ, ਪ੍ਰੋ. ਮਨਿੰਦਰਜੀਤ ਕੌਰ ਪੀਸੀਸੀਟੀਯੂ ਸੈਕਟਰੀ ਧਾਰੀਵਾਲ, ਡਾ. ਮਨਜੀਤ ਸਿੰਘ, ਪੀਸੀਸੀਟੀਯੂ ਪ੍ਰਧਾਨ ਧਾਰੀਵਾਲ ਪ੍ਰੋ. ਦੀਪ ਕੁਮਾਰ ਹਾਜ਼ਰ ਸਨ |