20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪਤੀ-ਪਤਨੀ ਵਲੋਂ ਪੁਲਿਸ ਕਰਮਚਾਰੀ 'ਤੇ ਲਗਾਏ ਇਤਰਾਜ਼ਯੋਗ ਇਸ਼ਾਰੇ ਕਰਨ ਦੇ ਦੋਸ਼

ਅਜੀਤ ਡੈਸਕ 01-03-2026
ਬਟਾਲਾ, 28 ਫਰਵਰੀ (ਰਾਕੇਸ਼ ਰੇਖੀ)-ਪਿਛਲੇ ਦਿਨੀਂ ਇਕ ਪ੍ਰੀ-ਵੈਡਿੰਗ ਸ਼ੂਟ 'ਚ ਟਰੈਫਿਕ ਪੁਲਿਸ ਦੇ ਇੰਸਪੈਕਟਰ ਅਤੇ ਕਰਮਚਾਰੀਆਂ ਵਲੋਂ ਐਕਟਿੰਗ ਕੀਤੇ ਜਾਣ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਹੋਇਆ ਕਿ ਟਰੈਫਿਕ ਪੁਲਿਸ ਦਾ ਹੀ ਇਕ ਕਰਮਚਾਰੀ, ਔਰਤ ਨੂੰ ਇਤਰਾਜਯੋਗ ਇਸ਼ਾਰੇ ਕਰਨ ਦੇ ਦੋਸ਼ਾਂ ਵਿਚ ਘਿਰ ਗਿਆ ਹੈ | ਕਿਰਕਰੀ ਹੋਣ ਤੋਂ ਬਾਅਦ ਪੁਲਿਸ ਨੇ ਉਕਤ ਕਰਮਚਾਰੀ ਨੂੰ ਲਾਇਨ ਹਾਜ਼ਰ ਕਰ ਦਿੱਤਾ ਹੈ | ਸ਼ਹਿਰ ਦੇ ਮਹਾਰਾਜਾ ਅਗਰਸੈਨ ਚੌਕ 'ਚ ਹੋਈ ਇਸ ਘਟਨਾ ਕਾਰਨ ਦੇਰ ਤੱਕ ਲੋਕਾਂ ਦਾ ਮਜਮਾ ਲੱਗਾ ਰਿਹਾ | ਸੂਚਨਾ ਮਿਲਣ 'ਤੇ ਟਰੈਫਿਕ ਪੁਲਿਸ ਇੰਚਾਰਜ ਹਰਜੀਤ ਸਿੰਘ ਮੌਕੇ 'ਤੇ ਪਹੁੰਚੇ 'ਤੇ ਉਕਤ ਕਰਮਚਾਰੀ ਨੂੰ ਗੱਡੀ ਵਿਚ ਬਿਠਾ ਕੇ ਆਪਣੇ ਨਾਲ ਲੈ ਗਏ | ਇਕ ਫੈਕਟਰੀ 'ਚ ਕੰਮ ਕਰਨ ਵਾਲੇ ਕਰਨ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਉਹ ਆਪਣੀ ਪਤਨੀ ਨਾਲ ਮੋਟਰਸਾਈਕਲ ਰਾਹੀਂ ਜਲੰਧਰ ਬਾਈਪਾਸ 'ਤੇ ਮਹਾਰਾਜਾ ਅਗਰਸੈਨ ਚੌਕ 'ਚੋਂ ਹੁੰਦੇ ਹੋਏ ਗਾਂਧੀ ਚੌਕ ਵੱਲ ਜਾ ਰਿਹਾ ਸੀ | ਚੌਕ ਨੇੜੇ ਖੜੇ ਪਿੁਲਸ ਕਰਮਚਾਰੀਆਂ ਵਲੋਂ ਲਗਾਏ ਗਏ ਨਾਕੇ 'ਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ | ਉਸ ਦੇ ਰੁਕਣ 'ਤੇ ਪੁਲਿਸ ਵਲੋਂ ਮੋਟਰਸਾਈਕਲ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਗਿਆ, ਜਿਸ 'ਤੇ ਉਹ ਉਨ੍ਹਾਂ ਨੂੰ ਕਾਗਜ਼ਾਤ ਦਿਖਾਉਣ ਲੱਗ ਪਿਆ | ਇਸੇ ਦੌਰਾਨ ਇਕ ਟਰੈਫਿਕ ਪੁਲਿਸ ਕਰਮਚਾਰੀ ਆਪਣੇ ਮੋਬਾਈਲ ਫੋਨ ਨਾਲ ਉਸ ਦੀ ਪਤਨੀ ਨੂੰ ਗਲਤ ਇਸ਼ਾਰੇ ਕਰਨ ਲੱਗ ਪਿਆ, ਜਿਸ 'ਤੇ ਉਸ ਨੇ ਉਸ ਦਾ ਵਿਰੋਧ ਕੀਤਾ, ਜਿਸ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ | ਪਤਾ ਚੱਲਣ 'ਤੇ ਉਸ ਦੀ ਫੈਕਟਰੀ ਦੇ ਮਾਲਕ ਪਵਨ ਕੁਮਾਰ ਪੰਮਾ ਜੋ ਸ੍ਰੀ ਅਚਲੇਸ਼ਵਰ ਮੰਦਰ ਕਾਰਸੇਵਾ ਟਰੱਸਟ ਦੇ ਚੀਫ ਟਰੱਸਟੀ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਵੀ ਮੌਕੇ 'ਤੇ ਪਹੁੰਚ ਗਏ | ਪਵਨ ਕੁਮਾਰ ਪੰਮਾ ਨੇ ਵੀਡਿਓ ਜਾਰੀ ਕਰ ਕੇ ਟਰੈਫਿਕ ਕਰਮਚਾਰੀ ਦੁਆਰਾ ਔਰਤ ਨੂੰ ਇਤਰਾਜ਼ਯੋਗ ਇਸ਼ਾਰੇ ਕਰਨ ਦੀ ਨਿੰਦਾ ਕਰਦਿਆਂ ਪੁਲਿਸ ਅਧਿਕਾਰੀਆਂ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ | ਪਵਨ ਕੁਮਾਰ ਪੰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਕਈ ਵਾਰ ਫੋਨ ਲਗਾਏ, ਪਰ ਕਿਸੇ ਨੇ ਫੋਨ ਨਹੀਂ ਉਠਾਇਆ | ਪੰਮਾ ਨੇ ਕਿਹਾ ਕਿ ਪੁਲਿਸ ਦੀ ਐਕਟਿੰਗ ਪੂਰੇ ਪੰਜਾਬ ਨੇ ਵੇਖ ਲਈ ਹੈ ਅਤੇ ਇਹ ਨਵੀਂ ਘਟਨਾ ਬਹੁਤ ਮੰਦਭਾਗੀ ਹੈ | ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਵੱਲ ਧਿਆਨ ਦੇਣ ਚਾਹੀਦਾ, ਨਾ ਕਿ ਅਜਿਹੀਆਂ ਹਰਕਤਾਂ ਕਰ ਕੇ ਆਪਣਾ ਅਕਸ ਖਰਾਬ ਕਰਨਾ ਚਾਹੀਦਾ | ਇਸ ਸਬੰਧੀ ਬਟਾਲਾ ਟਰੈਫਿਕ ਪੁਲਿਸ ਦੇ ਇੰਚਾਰਜ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਕਿਹਾ ਕਿ ਉਹ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਗਏ ਸੀ ਤੇ ਰੋਬਿਨ ਮਸੀਹ ਜਿਸ ਕਰਮਚਾਰੀ 'ਤੇ ਦੋਸ਼ ਲੱਗੇ ਹਨ, ਉਹ ਹੋਮ ਗਾਰਡ ਦਾ ਕਰਮਚਾਰੀ ਹੈ ਤੇ ਉਸ ਨੂੰ ਉੱਚ ਅਧਿਕਾਰੀਆਂ ਵਲੋਂ ਲਾਇਨ ਹਾਜ਼ਰ ਕਰ ਦਿੱਤਾ ਗਿਆ ਹੈ | ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ 'ਤੇ ਅੱਗੇ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਹੋਲੇ-ਮਹੱਲੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 3 ਮਾਰਚ ਨੂੰ ਅਗਲੀ ਖ਼ਬਰ ਡਾ. ਰਵਜੋਤ ਸਿੰਘ ਨੇ ਕੇਜਰੀਵਾਲ ਨੂੰ ਅਦਾਲਤ ਵਲੋਂ 'ਕਲੀਨ ਚਿੱਟ' ਮਿਲਣ 'ਤੇ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।