ਨਿੱਕੇ ਘੁੰਮਣ/ਨੌਸ਼ਹਿਰਾ ਮੱਝਾ ਸਿੰਘ, 28 ਫਰਵਰੀ (ਸਤਬੀਰ ਸਿਘ ਘੁੰਮਣ, ਰਵੀ ਭਗਤ)-ਵਾਹੁ ਵਾਹੁ ਸੇਵਕ ਸਭਾ ਰਜਿ. ਨੌਸ਼ਹਿਰਾ ਸਾਹਿਬ ਵਲੋਂ ਨੀਲਧਾਰੀ ਟਰੱਸਟ ਦੇ ਸਹਿਯੋਗ ਨਾਲ 3 ਮਾਰਚ ਨੂੰ ਹੋਲੇ-ਮਹੱਲੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | ਇਸ ਸਬੰਧੀ ਵਾਹੁ-ਵਾਹੁ ਸੇਵਕ ਸਭਾ ਦੇ ਮੈਂਬਰਾਂ ਦੱਸਿਆ ਕਿ 3 ਮਾਰਚ ਨੂੰ ਸੰਤ ਮਹਾਰਾਜ ਕਿਲ੍ਹੇ ਵਾਲਿਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਨੌਸ਼ਹਿਰਾ ਸਾਹਿਬ ਤੋਂ ਸਵੇਰੇ ਅਲੌਕਿਕ ਨਗਰ ਕੀਰਤਨ ਦੀ ਅਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਹੋਵੇਗੀ ਅਤੇ ਪ੍ਰਸਿੱਧ ਦਲੇਰ ਖਾਲਸਾ ਗਤਕਾ ਪਾਰਟੀ ਦੇ ਸਿੰਘ ਪੁਰਾਤਨ ਜੰਗੀ ਕਰਤਵ ਦਿਖਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਹਾਥੀ, ਘੋੜੇ ਅਤੇ ਊਠ ਨਗਰ ਕੀਤਰਨ ਦੀ ਸ਼ੋਭਾ ਵਧਾਉਣਗੇ | ਨਗਰ ਕੀਰਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਅਤੇ ਗੁਰਦੁਆਰਾ ਨੇਹ ਕਲੰਕ ਸਾਹਿਬ ਨੌਸ਼ਹਿਰਾ ਸਾਹਿਬ ਤੋਂ ਆਰੰਭ ਹੋ ਕਿ ਗੁਰੂ ਬਾਜ਼ਾਰ, ਹਾਈਵੇ ਤੋਂ ਘੁੰਮਣ ਰੋਡ ਰਸਤੇ ਪਿੰਡ ਛੀਨਾ ਤੋਂ ਸਤਕੋਹਾ ਮੋੜ ਹੁੰਦਾ ਹੋਇਆ ਨੌਸ਼ਹਿਰਾ ਸਾਹਿਬ ਦੀ ਫਿਰਨੀ ਰਸਤੇ ਮੁੜ ਆਪਣੇ ਆਰੰਭਿਕ ਅਸਥਾਨ 'ਤੇ ਆ ਕੇ ਸਮਾਪਤ ਹੋਵੇਗਾ | ਨੌਸ਼ਹਿਰਾ ਸਾਹਿਬ ਦੇ ਜੋੜ ਮੇਲੇ ਨੂੰ ਲੈ ਕਿ ਦੇਸ਼-ਵਿਦੇਸ਼ ਵਿਚ ਵੱਸਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵਿਸ਼ਾਲ ਨਗਰ ਕੀਰਤਨ ਅਤੇ ਜੋੜ ਮੇਲੇ ਵਿਚ ਹਾਜ਼ਰੀ ਭਰਨ ਆ ਰਹੀਆਂ ਹਨ | ਇਸ ਮੌਕੇ ਭਾਈ ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਸੁੁਖਚੈਨ ਸਿੰਘ ਸੰਧੂ, ਕਰਤਾਰ ਸਿੰਘ, ਮਨਦੀਪ ਸਿੰਘ ਹੀਰਾ ਸਮੇਤ ਹੋਰ ਵਾਹੁ ਵਾਹੁ ਸੇਵਕ ਸਭਾ ਦੇ ਮੈਬਰ ਹਾਜ਼ਰ ਸਨ |