18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸ੍ਰੀ ਸਨਾਤਨ ਚੇਤਨਾ ਮੰਚ ਨੇ ਹੋਲਿਕਾ ਦਹਿਨ ਦੇ ਸਮਾਗਮ ਸੰਬੰਧੀ ਡਿਊਟੀਆਂ ਵੰਡੀਆਂ

ਅਜੀਤ ਡੈਸਕ 01-03-2026
ਗੁਰਦਾਸਪੁਰ, 28 ਫਰਵਰੀ (ਪੰਕਜ ਸ਼ਰਮਾ)-ਸ੍ਰੀ ਸਨਾਤਨ ਚੇਤਨਾ ਮੰਚ ਇਸ ਸਾਲ ਵੀ 2 ਮਾਰਚ ਨੂੰ ਹਨੂਮਾਨ ਚੌਕ ਵਿਖੇ ਰਾਤ 7 ਵਜੇ ਤੋਂ ਹੋਲੀਕਾ ਦਹਿਨ ਦਾ ਸਮਾਗਮ ਕਰਵਾਏਗਾ | ਇਹ ਜਾਣਕਾਰੀ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਮੰਚ ਦੇ ਅਹੁਦੇਦਾਰਾਂ ਦੀ ਮੀਟਿੰਗ ਤੋਂ ਬਾਅਦ ਦਿੱਤੀ | ਉਨ੍ਹਾਂ ਦੱਸਿਆ ਕਿ ਹੋਲੀ ਸਾਡੇ ਦੇਸ਼ ਦਾ ਇਕ ਪ੍ਰਮੁੱਖ ਤਿਉਹਾਰ ਹੈ ਤੇ ਇਸ ਨਾਲ ਧਾਰਮਿਕ ਪ੍ਰੰਪਰਾਵਾਂ ਵੀ ਜੁੜੀਆਂ ਹੋਈਆਂ ਹਨ | ਸ੍ਰੀ ਸਨਾਤਨ ਚੇਤਨਾ ਮੰਚ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਤਿਉਹਾਰ ਸਨਾਤਨੀ ਪ੍ਰੰਪਰਾਵਾਂ ਤੇ ਰੀਤੀ ਰਿਵਾਜ਼ਾਂ ਦੇ ਹਿਸਾਬ ਨਾਲ ਹੀ ਮਨਾਇਆ ਜਾਵੇ | ਇਸੇ ਦੇ ਚੱਲਦਿਆਂ ਹੋਲੀ ਦੇ ਤਿਉਹਾਰ 'ਤੇ ਵੀ ਮੰਚ ਵਲੋਂ ਹਰ ਸਾਲ ਹੋਲੀਕਾ ਦਹਿਨ ਦਾ ਸਮਾਗਮ ਕਰਵਾਇਆ ਜਾਂਦਾ ਹੈ, ਜਿਸ 'ਚ ਸ਼ਹਿਰ ਵਾਸੀ ਹਰ ਸਾਲ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਤੇ ਇਸ ਵਾਰ ਵੀ ਉਨ੍ਹਾਂ ਨੂੰ ਆਸ ਹੈ ਕਿ ਇਸ ਕੋਸ਼ਿਸ਼ ਨੂੰ ਸ਼ਹਿਰ ਵਾਸੀਆਂ ਦਾ ਭਰਵਾਂ ਹੁੰਗਾਰਾ ਮਿਲੇਗਾ | ਮੀਟਿੰਗ 'ਚ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ, ਜਿਨ੍ਹਾਂ ਨੂੰ ਸਮਾਗਮ ਦੇ ਸੰਬੰਧ 'ਚ ਵੱਖ-ਵੱਖ ਡਿਊਟੀਆਂ ਵੰਡੀਆਂ ਗਈਆਂ | ਅਨੂ ਗੰਡੋਤਰਾ ਨੇ ਦੱਸਿਆ ਕਿ ਦੋ ਮਾਰਚ ਨੂੰ ਸ਼ਾਮ 7 ਵਜੇ ਹਨੰੂਮਾਨ ਮੰਦਿਰ ਨਜ਼ਦੀਕ ਵੱਡੀ ਹੋਲੀਕਾ ਦਹਿਨ ਵੇਦੀ ਬਣਾਈ ਜਾਏਗੀ ਤੇ ਸਮਾਗਮ 'ਚ ਸ਼ਾਮਿਲ ਸ਼ਹਿਰ ਵਾਸੀ ਉਸ ਦੀ ਪਰਿਕਰਮਾ ਕਰਦੇ ਹੋਏ ਹੋਲੀਕਾ ਦਹਿਨ ਕਰਨਗੇ | ਇਸ ਮੌਕੇ ਸੁਰਿੰਦਰ ਮਹਾਜਨ, ਸੁਭਾਸ਼ ਭੰਡਾਰੀ, ਜੁਗਲ ਕਿਸ਼ੋਰ, ਰਿੰਕੂ ਮਹਾਜਨ, ਵਿਸ਼ਾਲ ਅਗਰਵਾਲ, ਵਿਸ਼ਾਲ ਸ਼ਰਮਾ, ਅਨਮੋਲ ਸ਼ਰਮਾ, ਮੋਹਿਤ ਅਗਰਵਾਲ, ਅਸ਼ਵਨੀ ਮਹਾਜਨ, ਜਲਜ ਅਰੋੜਾ, ਤਿ੍ਭੁਵਨ ਮਹਾਜਨ, ਵਿਕਾਸ ਮਹਾਜਨ, ਨਿਤਿਨ ਸ਼ਰਮਾ, ਰਾਜੇਸ਼ ਸਲਹੋਤਰਾ, ਸ਼ਲਿੰਦਰ ਭਾਸਕਰ, ਅਸ਼ੋਕ ਪੁਰੀ, ਗਰੀਸ਼ ਬਮੋਤਰਾ, ਆਸ਼ਾ ਬਮੋਤਰਾ, ਮੰਜੂ, ਨਿਖਿਲ ਮਹਾਜਨ, ਪੰਡਿਤ ਵਿਸ਼ਨੂੰ ਸ਼ਰਮਾ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਤਿੱਬੜੀ ਪੁਲ ਦੀ ਪਾਰਕਿੰਗ ਖ਼ਤਮ ਹੋਣ ਨਾਲ ਪੁਰਾਤਨ ਸਮੇਂ ਤੋਂ ਲਗਦਾ ਵਿਸਾਖੀ ਮੇਲਾ ਹੋਇਆ ਖਤਮ ਅਗਲੀ ਖ਼ਬਰ ਬੀ. ਐਮ. ਐਸ. ਐਮ. ਗਰੁੱਪ ਪੁਰਾਣਾ ਸ਼ਾਲਾ ਦੇ ਨਰਸਿੰਗ ਤੇ ਐਜੂਕੇਸ਼ਨ ਵਿਭਾਗ ਨੇ ਖੇਡ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।