02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਜਥੇ. ਲੰਗਾਹ ਨੇ ਸਰਕਲ ਕੋਟਲੀ ਸੂਰਤ ਮੱਲ੍ਹੀ, ਦੇਹੜ ਗਵਾਰ ਤੇ ਸ਼ਿਕਾਰ 'ਚ ਕੀਤੀਆਂ ਵਿਸ਼ਾਲ ਮੀਟਿੰਗਾਂ

ਅਜੀਤ ਡੈਸਕ 02-03-2026
ਕੋਟਲੀ ਸੂਰਤ ਮੱਲ੍ਹੀ, 1 ਮਾਰਚ (ਕੁਲਦੀਪ ਸਿੰਘ ਨਾਗਰਾ)- ਸ਼ੋ੍ਰਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀਆ ਪੰਜਾਬ ਬਚਾਓ ਰੈਲੀਆਂ ਤਹਿਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ 21 ਮਾਰਚ ਨੂੰ ਸ਼ੋ੍ਰਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਰਹਿਨੁਮਾਈ 'ਚ ਹੋ ਰਹੀ ਪੰਜਾਬ ਬਚਾਓ ਰੈਲੀ ਨੂੰ ਇਕੱਠ ਪੱਖੋਂ ਇਤਿਹਾਸਕ ਬਣਾਉਣ ਲਈ ਅੱਜ ਜਥੇਦਾਰ ਸੁੱਚਾ ਸਿੰਘ ਲੰਗਾਹ ਵਲੋਂ ਸਰਕਲ ਕੋਟਲੀ ਸੂਰਤ ਮੱਲ੍ਹੀ, ਸ਼ਿਕਾਰ ਤੇ ਦੇਹੜ ਗਵਾਰ ਸਰਕਲਾਂ 'ਚ ਸ਼ੋ੍ਰਮਣੀ ਅਕਾਲੀ ਦਲ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਤੇ ਅਕਾਲੀ ਵਰਕਰਾਂ ਨੂੰ ਜਥਿਆਂ ਦੇ ਰੂਪ ਵਿਚ ਰੈਲੀ 'ਚ ਸ਼ਾਮਿਲ ਹੋਣ ਲਈ ਲਾਮਬੰਦ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਹੁਣ ਸਮਾਂ ਪੰਜਾਬ ਦੀ ਬਿਹਤਰੀ ਲਈ ਇਕਜੁੱਟ ਹੋ ਕੇ ਆਪਣੀ ਮਾਂ ਪਾਰਟੀ ਸੋ੍ਰਮਣੀ ਅਕਾਲੀ ਦਲ ਨੂੰ ਤਕੜਾ ਕਰਨ ਦਾ ਤਾਂ ਜੋ ਆ ਰਹੀਆਂ ਵਿਧਾਨ ਸਭਾ ਵਿਚ ਵੱਡੀ ਜਿੱਤ ਪ੍ਰਾਪਤ ਕਰ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕੀਤਾ ਜਾ ਸਕੇ | ਜਥੇ. ਲੰਗਾਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਸੱਤਾ 'ਚ ਆਈ ਹੈ, ਉਦਾ ਹੀ ਵਾਪਸ ਜਾਵੇਗੀ ਤੇ ਪੰਜਾਬ ਹਿਤੈਸੀ ਲੋਕ ਸ਼ੋ੍ਰਮਣੀ ਅਕਾਲੀ ਦਲ ਨੂੰ ਪੰਜਾਬ ਦੀ ਸੱਤਾ ਸੌਂਪਣ ਲਈ ਇਕਜੁੱਟ ਹੋ ਗਏ ਹਨ | ਉਨ੍ਹਾਂ ਅਕਾਲੀ ਵਰਕਰਾਂ ਨੂੰ ਤਕੜੇ ਹੋਣ ਦਾ ਸੱਦਾ ਦਿੱਤਾ | ਜਥੇਦਾਰ ਬਲਵਿੰਦਰ ਸਿੰਘ ਢਿਲਵਾਂ ਨੇ ਜਥੇਦਾਰ ਲੰਗਾਹ ਨੂੰ ਵਿਸ਼ਵਾਸ ਦਿਵਾਇਆ ਕਿ ਅਕਾਲੀ ਵਰਕਰ ਜਥਿਆਂ ਸਮੇਤ ਰੈਲੀ ਵਿਚ ਸ਼ਿਰਕਤ ਕਰਨਗੇ | ਇਸ ਮੌਕੇ ਤੇਜਬੀਰ ਸਿੰਘ ਦਿਓ ਪੀ.ਏ. ਲੰਗਾਹ, ਜਥੇਦਾਰ ਬਲਵਿੰਦਰ ਸਿੰਘ ਢਿਲਵਾਂ ਸਰਕਲ ਪ੍ਰਧਾਨ, ਕੁਲਜੀਤ ਸਿੰਘ ਰਿਆੜ, ਕੁਲਜੀਤ ਸਿੰਘ ਮਝੈਲ, ਕਸ਼ਮੀਰਾ ਲਾਲ, ਕਰਨਦੀਪ ਸਿੰਘ ਢਿਲਵਾਂ, ਜਥੇਦਾਰ ਗੁਰਪ੍ਰੀਤ ਸਿੰਘ ਡੇਰਾ ਪਠਾਣਾ, ਚੇਅਰਮੈਨ ਬੂਟਾ ਸਿੰਘ ਅਠਵਾਲ, ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਡਾ. ਤੇਜਬੀਰ ਸਿੰਘ ਡੇਰਾ ਪਠਾਣਾ, ਬਲਵਿੰਦਰ ਸਿੰਘ ਗਾਜੀਨੰਗਲ, ਕੁਲਜੀਤ ਸਿੰਘ ਬਿੱਲਾ ਗਾਜੀਨੰਗਲ, ਸੁਖਵਿੰਦਰ ਸਿੰਘ ਪਕੀਵਾਂ, ਸਰਪੰਚ ਗੁਰਦਿਆਲ ਸਿੰਘ ਰਾਏਮਲ, ਸਰਪੰਚ ਸੁਲੱਖਣ ਸਿੰਘ ਮਲਕਪੁਰ, ਸਰਵਨ ਸਿੰਘ ਲੁਕਮਾਨੀਆਂ, ਕਰਮ ਸਿੰਘ ਚੈਨੇਵਾਲ, ਜਗਜੀਤ ਸਿੰਘ, ਧਰਮਿੰਦਰ ਸਿੰਘ ਬੱਬਾ ਰਾਏਚੱਕ, ਬਲਦੇਵ ਮਸੀਹ ਦਰਗਾਬਾਦ, ਪ੍ਰਭਜੋਤ ਸਿੰਘ ਦੋਲੋਵਾਲ, ਸੁਖਵਿੰਦਰ ਸਿੰਘ ਗੋਗੀ ਸਾਬਕਾ ਸਰਪੰਚ, ਬਲਵਿੰਦਰ ਸਿੰਘ ਮੰਗਾ ਕੋਟਲੀ, ਸੁਖਦੇਵ ਸਿੰਘ ਮੰਮਣ, ਸੋਨੂੰ ਅਹਿਮਦਾਬਾਦ, ਸੁਖਵਿੰਦਰ ਸਿੰਘ ਗੋਰਾ ਜੀਵਨ ਨੰਗਲ, ਬਲਬੀਰ ਸਿੰਘ ਅਠਵਾਲ, ਅੰਮਿ੍ਤਪਾਲ ਸਿੰਘ ਭਿੰਡਰ, ਲਾਲੀ ਪੀਏ, ਦਿਲਬਾਗ ਸਿੰਘ ਗੁਰਦਾਸ ਨੰਗਲ, ਲਚਵਿੰਦਰ ਸਿੰਘ ਢਿਲਵਾਂ, ਜਗਜੀਤ ਸਿੰਘ ਢਿਲਵਾਂ, ਮੱਖਣ ਸਿੰਘ ਬਸੰਤਕੋਟ, ਕਸ਼ਮੀਰ ਸਿੰਘ ਰਣਸੀਕਾ, ਸਤਨਾਮ ਸਿੰਘ ਪਟਵਾਰੀ, ਜਸਵਿਦਰ ਸਿੰਘ ਝੰਗੀ ਸਮੇਤ ਅਕਾਲੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਪਾਰਟੀ ਦੀ ਮਜ਼ਬੂਤੀ ਲਈ ਅਜੇ ਸ਼ਰਮਾ ਲਗਾਤਾਰ ਕਰ ਰਹੇ ਵਰਕਰਾਂ ਨਾਲ ਮੀਟਿੰਗਾਂ <br/> ਅਗਲੀ ਖ਼ਬਰ ਆਸ਼ਾ ਅਤੇ ਮਿਡ-ਡੇਅ-ਮੀਲ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਅੱਗੇ ਰੋਸ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।