01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੱਜਣ ਤੇ ਸਨੀ ਵਲੋਂ ਵਿਸ਼ੇਸ਼ ਲੋੜਾਂ ਵਾਲੇ 2 ਪੈਰਾ ਐਥਲੀਟ ਖਿਡਾਰੀ ਸਨਮਾਨਿਤ

ਅਜੀਤ ਡੈਸਕ 02-03-2026
ਡੇਰਾ ਬਾਬਾ ਨਾਨਕ, 1 ਮਾਰਚ (ਹੀਰਾ ਸਿੰਘ ਮਾਂਗਟ)- ਬੀਤੇ ਦਿਨੀ ਪੰਜਾਬ ਸਟੇਟ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਖੇਡਾਂ ਸਰਕਾਰੀ ਸਪੋਰਟਸ ਸਕੂਲ ਘੁੱਦਾ ਜ਼ਿਲ੍ਹਾ ਬਠਿੰਡਾ ਵਿਖੇ ਹੋਈਆਂ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਕਰੀਬ 300 ਪੈਰਾ ਖਿਡਾਰੀਆਂ ਨੇ ਭਾਗ ਲਿਆ | ਇਸ ਮੌਕੇ ਪਹਿਲੇ ਦਿਨ ਐਫ/33 ਕੈਟਾਗਰੀ ਵਿਚੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਕੋਚ ਸਿਮਰਨਜੀਤ ਕੌਰ ਰੰਧਾਵਾ ਕੋਲੋਂ ਸਿਖਲਾਈ ਲੈ ਰਹੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀ ਦਿਵਾਂਸੂ ਚੌਧਰੀ ਨੇ ਸ਼ਾਟਪੁੱਟ ਅਤੇ ਡਿਸਕਸ ਥਰੋਅ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਤੇ ਬਲਰਾਜ ਸਿੰਘ ਟੀ/44 ਕੈਟਾਗਰੀ ਵਿਚ 100 ਮੀਟਰ ਤੇ 200 ਮੀਟਰ ਦੌੜ ਵਿਚੋਂ ਦੂਸਰਾ ਸਥਾਨ ਹਾਸਲ ਕਰ ਕੇ ਪੰਜਾਬ ਸਟੇਟ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਮੁਕਾਬਲਿਆਂ ਵਿਚ ਗੁਰਦਾਸਪੁਰ ਜ਼ਿਲ੍ਹੇ ਤੇ ਕਸਬਾ ਡੇਰਾ ਬਾਬਾ ਨਾਨਕ ਦਾ ਨਾਂਅ ਰੌਸ਼ਨ ਕੀਤਾ ਹੈ | ਸਿਮਰਨਜੀਤ ਕੌਰ ਰੰਧਾਵਾ ਦੀ ਮਿਹਨਤ ਤੇ ਯਤਨਾਂ ਸਦਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੱਜਣ ਤੇ ਸਨੀ ਵਲੋਂ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ 4100-4100 ਰੁਪਏ ਨਗਦ ਰਾਸ਼ੀ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ | ਅੰਤਰਰਾਸ਼ਟਰੀ ਖਿਡਾਰੀ ਗੱਜਣ ਨੇ ਕਿਹਾ ਕਿ ਇਸ ਹੌਸਲਾ ਅਫਜ਼ਾਈ ਨਾਲ ਇਨ੍ਹਾਂ ਬੱਚਿਆਂ ਦਾ ਹੋਰ ਹੌਂਸਲਾ ਵਧੇਗਾ | ਇਸ ਮੌਕੇ ਕੋਚ ਸਿਮਰਨਜੀਤ ਕੌਰ ਰੰਧਾਵਾ ਤੇ ਹੋਰ ਖਿਡਾਰੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਰੈਨੂੰ ਪਰਿਵਾਰ ਨਾਲ ਸੁੱਚਾ ਸਿੰਘ ਛੋਟੇਪੁਰ, ਚੇਅਰਮੈਨ ਖੁਸ਼ਹਾਲਪੁਰ, ਕਾਹਲੋਂ ਸਮੇਤ ਹੋਰਨਾਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਆਮ ਆਦਮੀ ਪਾਰਟੀ ਹਰੇਕ ਵਲੰਟੀਅਰ ਦੇ ਮਾਣ ਸਨਮਾਨ ਲਈ ਵਚਨਬੱਧ-ਰਮਨ ਬਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।