26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਵਿਖੇ ਕਰਵਾਏ ਸਮਾਗਮ ਦੌਰਾਨ ਉੱਦਮੀ ਮਹਿਲਾਵਾਂ ਦਾ ਸਨਮਾਨ

ਅਜੀਤ ਡੈਸਕ 03-03-2026
ਬਟਾਲਾ, 2 ਮਾਰਚ (ਸਤਿੰਦਰ ਸਿੰਘ)- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਹਲਕਾ ਵਿਧਾਇਕ ਬਟਾਲਾ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਵਿਖੇ ਕਰਵਾਏ ਸਮਾਗਮ ਦੌਰਾਨ ਉੱਦਮੀ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਬੀ.ਡੀ.ਪੀ.ਓ. ਬਲਜੀਤ ਸਿੰਘ, ਸੀਨੀਅਰ ਆਗੂ ਮੈਨੇਜਰ ਅਤਰ ਸਿੰਘ ਤੇ ਵੱਖ-ਵੱਖ ਉੱਦਮੀ ਮਹਿਲਾਵਾਂ ਮੌਜੂਦ ਸਨ | ਜ਼ਿਲ੍ਹਾ ਪੰਚਾਇਤ ਰਿਸੋਰਸ ਸੈਂਟਰ ਬਟਾਲਾ ਵਿਖੇ ਕਰਵਾਏ ਸਮਾਗਮ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਨੂੰ ਆਰਥਿਕ ਪੱਧਰ 'ਤੇ ਹੋਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਜਿਸ ਦੇ ਚਲਦਿਆਂ ਸੈਲਫ ਹੈਲਪ ਗਰੁੱਪ ਰਾਹੀਂ ਔਰਤਾਂ ਨੂੰ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ | ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਖੁਦ ਦਾ ਕਾਰੋਬਾਰ ਕਰਨ ਤੇ ਆਪਣੀ ਪਹਿਚਾਣ ਬਣਾਉਣ | ਇਸ ਸੰਬੰਧੀ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਦੀ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ | ਇਸ ਮੌਕੇ ਅਮਰਪਾਲ ਸਿੰਘ ਡੀ.ਪੀ.ਐੱਮ. ਇੰਚਾਰਜ ਸੈਲਫ ਹੈਲਪ ਗਰੁੱਪ ਗੁਰਦਾਸਪੁਰ, ਵਰਿੰਦਰ ਸਿੰਘ ਤੇ ਸਿਮਰਨਜੀਤ ਸਿੰਘ, ਰੁਪਿੰਦਰ ਕੌਰ ਬੀ.ਮੀ.ਐਮ., ਭੁਪਿੰਦਰ ਸਿੰਘ, ਪੰਚਾਇਤ ਅਫਸਰ ਹਰਿੰਦਰਬੀਰ ਸਿੰਘ, ਮਨਮੀਤ ਕੌਰ, ਦਵਿੰਦਰ ਕੌਰ, ਰਣਜੀਤ ਸਿੰਘ, ਬਲਰਾਜ ਸਿੰਘ, ਨਰਿੰਦਰ ਕੌਰ, ਹਰਮੀਤ ਕੌਰ, ਪਰਮਜੀਤ, ਕੁਲਦੀਪ ਕੌਰ, ਰਮਨਪ੍ਰੀਤ ਕੌਰ, ਅਨੀਤਾ, ਸੋਸ਼ਲ ਵਰਕਰ ਯੁਵਿਕਾ ਅਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਗ ਦੇ ਸਵਾਗਤ ਲਈ ਸੰਗਤਾਂ ਪੱਬਾਂ ਭਾਰ, ਥਾਂ-ਥਾਂ 'ਤੇ ਸਮਾਗਮ ਕਰਵਾਏ ਅਗਲੀ ਖ਼ਬਰ ਜਬਰੀ ਥੋਪੇ ਟੈੱਟ ਵਿਰੁੱਧ ਅਧਿਆਪਕਾਂ ਵਲੋਂ ਹਲਕਾ ਵਿਧਾਇਕ ਬਟਾਲਾ ਦੇ ਘਰ ਸਾਹਮਣੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।