26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੰਗ ਦੇ ਸਵਾਗਤ ਲਈ ਸੰਗਤਾਂ ਪੱਬਾਂ ਭਾਰ, ਥਾਂ-ਥਾਂ 'ਤੇ ਸਮਾਗਮ ਕਰਵਾਏ

ਅਜੀਤ ਡੈਸਕ 03-03-2026
ਕੋਟਲੀ ਸੂਰਤ ਮੱਲ੍ਹੀ, 2 ਮਾਰਚ (ਕੁਲਦੀਪ ਸਿੰਘ ਨਾਗਰਾ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਅਲੀਨੰਗਲ, ਡੇਰਾ ਪਠਾਣਾ, ਢਿੱਲਵਾਂ, ਕਸਬਾ ਕੋਟਲੀ ਸੂਰਤ ਮੱਲ੍ਹੀ, ਰਾਏਚੱਕ, ਭਗਵਾਨਪੁਰ, ਪੱਤੀ ਵੜੈਚ, ਦਬੁਰਜੀ, ਅਦਾਲਤਪੁਰ, ਨਬੀਨਗਰ ਸਮੇਤ ਇਲਾਕੇ ਦੇ ਪਿੰਡਾਂ 'ਚ ਵਿਸ਼ਾਲ ਲੰਗਰ ਤੇ ਧਾਰਮਿਕ ਸਮਾਗਮ ਚੱਲ ਰਹੇ ਹਨ | ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਲਈ ਆ ਰਹੀਆਂ ਸੰਗਤਾਂ (ਸੰਗ) ਦੀ ਟਹਿਲ ਸੇਵਾ ਕਰਨ ਲਈ ਸਮੁੱਚੇ ਇਲਾਕੇ ਦੀਆ ਸੰਗਤਾਂ ਪੱਬਾਂ ਭਾਰ ਹੋਈਆਂ ਸੇਵਾ 'ਚ ਜੁਟੀਆਂ ਇਲਾਹੀ ਗੁਰਬਾਣੀ ਤੇ ਸਤਿਨਾਮ ਵਾਹਿਗੁਰੂ ਦੇ ਜਾਪ ਕਰ ਰਹੀਆਂ ਹਨ | ਜੋੜ ਮੇਲੇ ਨੂੰ ਸਮਰਪਿਤ ਇਲਾਕੇ ਦੇ ਪਿੰਡਾਂ 'ਚ ਥਾਂ-ਥਾਂ 'ਤੇ ਵਿਸ਼ਾਲ ਲੰਗਰ ਤੇ ਸਮਾਗਮ ਚੱਲ ਰਹੇ ਹਨ, ਜਿਸ ਵਿਚ ਵੱਡੀ ਗਿਣਤੀ 'ਚ ਨੌਜਵਾਨ ਇਲਾਹੀ ਗੁਰਬਾਣੀ ਦੇ ਜਾਪ ਕਰਦਿਆਂ ਦਿਨ-ਰਾਤ ਸੰਗਤਾਂ ਦੀ ਸੇਵਾ 'ਚ ਜੁਟੇ ਪਏ ਹਨ | ਇਸੇ ਤਰ੍ਹਾਂ ਪਿੰਡ ਡੇਰਾ ਪਠਾਣਾ, ਢਿੱਲਵਾਂ, ਭਗਵਾਨਪੁਰ ਹੱਲਟੀ ਤੇ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਅਖੰਡ ਪਾਠ ਦੇ ਪ੍ਰਵਾਹ ਚਲ ਰਹੇ ਹਨ ਤੇ ਸਮੱਚੇ ਪਿੰਡ ਦੀਆਂ ਸੰਗਤਾਂ ਦਿਨ ਰਾਤ 'ਚ ਸੇਵਾ ਕਰ ਰਹੀਆਂ ਹਨ | ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਬਾਬਾ ਰਛਪਾਲ ਸਿੰਘ ਪ੍ਰਮੇਸਰ ਨਗਰ ਵਾਲਿਆਂ ਵਲੋਂ ਚੋਲਾ ਸਾਹਿਬ ਦੇ ਜੋੜ ਮੇਲੇ ਨੂੰ ਸਮਰਪਿਤ ਚਲ ਰਹੇ ਸਮਾਗਮ 'ਚ ਗਿਆਨੀ ਕੁਲਵਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੇ ਕਵੀਸ਼ਰ ਭਾਈ ਹਰਵੰਤ ਸਿੰਘ ਬਰਿਆਰ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਆਈਆਂ ਸੰਗਤਾਂ ਦਾ ਮੁੱਖ ਪ੍ਰਬੰਧਕ ਬਾਬਾ ਰਛਪਾਲ ਸਿੰਘ ਨੇ ਧੰਨਵਾਦ ਕਰਦਿਆਂ ਇਲਾਕੇ ਦੀ ਸੁੱਖ-ਸ਼ਾਂਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ | ਇਸ ਮੌਕੇ ਬਾਬਾ ਸਤਨਾਮ ਸਿੰਘ ਕੋਟਲੀ, ਜੇ.ਈ. ਬਿਕਰਮ ਸਿੰਘ ਕੋਟਲੀ, ਮੰਗਲ ਸਿੰਘ ਬਲੱਗਣ, ਸੁਖਵਿੰਦਰ ਸਿੰਘ ਮੱਲ੍ਹੀ ਡੇਰਾ ਪਠਾਣਾ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਲੈਕ. ਰਣਜੋਧ ਸਿੰਘ ਮੰਮਣ, ਗੁਰਦਿਆਲ ਸਿੰਘ ਗਿੱਲ, ਹਰਦਿਆਲ ਸਿੰਘ ਗਿੱਲ, ਸਤਨਾਮ ਸਿੰਘ ਭਗਵਾਨਪੁਰ, ਸਮਸ਼ੇਰ ਸਿੰਘ ਜੋਬਨ ਭਗਵਾਨਪੁਰ, ਪਲਵਿੰਦਰ ਸਿੰਘ ਸੋਨੂੰ, ਜੱਗਾ ਭੰਮਰਾ, ਬਲਵਿੰਦਰ ਸਿੰਘ ਗਿੱਲਾਂਵਾਲੀ, ਹਰਿੰਦਰ ਸਿੰਘ ਕਾਕਾ ਗਾਜੀਨੰਗਲ, ਅਮਰੀਕ ਸਿੰਘ ਬਿੱਟੂ, ਡਾ. ਸੁਖਵਿੰਦਰ ਸਿੰਘ ਰੰਧਾਵਾ, ਡਾ. ਦਿਲਪ੍ਰੀਤ ਸਿੰਘ ਰੰਧਾਵਾ, ਡਾ. ਦਿਲਬਾਗ ਸਿੰਘ ਮਾਨ, ਪੱਪੂ ਮਹਾਜਨ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਜੈਮਸ ਬਟਾਲਾ 'ਚ ਪ੍ਰੀ-ਪ੍ਰਾਇਮਰੀ ਵਿੰਗ ਨੇ 'ਗਰੈਜੂਏਸ਼ਨ ਦਿਵਸ' ਸਮਾਰੋਹ ਕਰਵਾਇਆ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਵਿਖੇ ਕਰਵਾਏ ਸਮਾਗਮ ਦੌਰਾਨ ਉੱਦਮੀ ਮਹਿਲਾਵਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।